Guru Ji Photo

ਕਿਸੇ ਵੀ ਮਹਾਂਪੁਰਸ਼ ਦੇ ਅਸਲੀ ਵਿਚਾਰ ਉਹਨਾਂ ਦੀ ਆਪਣੀ ਬਾਣੀ ਵਿਚੋਂ ਹੀ ਮਿਲ ਸਕਦੇ ਹਨ। ਸੰਸਾਰ ਦੇ ਬਹੁਤ ਸਾਰੇ ਧਾਰਮਿਕ ਮਹਾਂਪੁਰਸ਼ਾਂ ਨੇ ਆਪਣੇ ਵਿਚਾਰ ਆਪਣੇ ਹੱਥੀਂ ਨਹੀਂ ਲਿਖੇ, ਸਗੋਂ ਉਹਨਾਂ ਦੇ ਵਿਚਾਰ ਹੋਰ ਵਿਦਵਾਨਾਂ ਨੇ ਜਾਂ ਉਹਨਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਪੈਗੰਬਰਾਂ ਦੇ ਜਾਣ ਤੋਂ ਬਾਅਦ ਲਿਖੇ। ਸਾਡੇ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਆਪ ਹੀ ਉਚਾਰਨ ਕੀਤੀ ਅਤੇ ਆਪਣੇ ਹੱਥੀਂ ਆਪ ਹੀ ਲਿਖੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੈ। ਗੁਰੂ ਸਾਹਿਬ ਦੀ ਬਾਣੀ ਸਰਬ-ਕਾਲੀ, ਸਰਬ-ਦੇਸੀ, ਸਰਬ ਸਾਂਝੇ ਉਪਦੇਸ਼ ਦੀ ਹੈ। ਬਾਣੀ ਦਾ ਉਪਦੇਸ਼ ਸਰਬ ਸਾਂਝਾ ਹੈ

"ਪਰਬਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥"

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੁਸਤਾਨ ਦੇ ਹਿੰਦੀ ਬੋਲਦੇ ਇਲਾਕਿਆਂ ਵਿੱਚ ਵੰਡੇ-ਵੱਡੇ ਪ੍ਰਚਾਰ ਦੌਰੇ ਕੀਤੇ। ਆਪ ਜੀ ਨੇ ਆਪਣੀ ਬਾਣੀ ਵਿਚ ਹਿੰਦੀ ਭਾਸ਼ਾ ਦੇ ਸ਼ਬਦ ਹੀ ਵਧੇਰੇ ਵਰਤੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਜੀ 'ਸਾਬੋ ਕੀ ਤਲਵੰਡੀ' ਵਿਖੇ ਨੌਵੇਂ ਪਾਤਿਸ਼ਾਹ ਦੇ 57 ਸਲੋਕ ਅਤੇ 59 ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਾਇਆ ਸੀ। ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਮਹਾਨ ਕਾਰਜ ਕੀਤਾ। ਨੌਵੇਂ ਪਾਤਿਸ਼ਾਹ ਨੇ ਆਪਣੀ ਸਾਰੀ ਬਾਣੀ ਦੇ ਸ਼ਬਦਾਂ ਨੂੰ 15 ਰਾਗਾਂ ਵਿਚ ਗਾਇਨ ਕੀਤਾ। ਉਹਨਾਂ ਰਾਗਾਂ ਤੇ ਸ਼ਬਦਾਂ ਦਾ ਵੇਰਵਾ ਇਉਂ ਹੈ :

ਰਾਗ

ਯਾਦ ਰਹੇ ਜੈਜਾਵੰਤੀ ਰਾਗ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੀ ਗਾਇਨ ਕੀਤਾ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸਾਰੇ ਸ਼ਬਦਾਂ ਵਿੱਚ ਪਹਿਲੇ ਬੰਦ ਨੂੰ ਹੀ 'ਰਹਾਉ' ਵਜੋਂ ਦਰਜ ਕੀਤਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਨੈਤਿਕਤਾ ਦੇ ਗੁਣ ਸਿਖਾਉਂਦੀ ਹੈ। ਆਪ ਜੀ ਦੇ ਸਮੁੱਚੇ ਜੀਵਨ ਵੱਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਸਾਰਾ ਜੀਵਨ ਹੀ ਤਿਆਗ, ਧਰਮ-ਰੱਖਿਆ, ਪ੍ਰੇਮ, ਭਗਤੀ ਤਪੱਸਿਆ ਅਤੇ ਸ਼ਾਂਤੀ ਵਾਲਾ ਹੈ। ਉਹਨਾਂ ਦੀ ਜਿੰਦਗੀ ਵਿੱਚ ਇਕ ਦਿਨ ਵੀ ਅਜਿਹਾ ਨਹੀਂ ਬੀਤਿਆ, ਜਦੋਂ ਉਹ ਚੌਥੀ-ਨਾਮ ਦੇ ਸਿਮਰਨ ਤੋਂ ਬਿਨਾਂ ਰਹੇ ਹੋਣ। ਸੰਸਾਰਕ ਸੁੱਖਾਂ ਵਿੱਚ ਜੀਵਨ ਬਿਤਾਉਣ ਦੀ ਇੱਛਾ ਉਹਨਾਂ ਦੇ ਮਨ ਵਿਚ ਕਦੇ ਪੈਦਾ ਨਹੀਂ ਹੋਈ। ਉਹਨਾਂ ਨੇ ਆਪਣੀ ਬਾਣੀ ਰਾਹੀਂ ਸਮੁੱਚੀ ਮਾਨਵ ਜਾਤੀ ਨੂੰ ਨੈਤਿਕਤਾ ਦੀ ਸਿੱਖਿਆ ਦਿੱਤੀ ਹੈ ਜਿਵੇਂ :

ਲਾਲਚ-

ਸਤਿਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ ਕਿ ਹੇ ਭਾਈ। ਮਾਇਆ ਦੇ ਝੂਠੇ ਲਾਲਚ ਵਿਚ ਫਸ ਕੇ ਤੂੰ ਮੌਤ ਨੂੰ ਵੀ ਚੇਤ ਨਹੀਂ ਕਰਦਾ।

ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੭੨੬)

ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਲਾਲਚ ਦੀ ਭਾਵਨਾ ਲਈ 'ਲੋਭ' ਸ਼ਬਦ ਭੀ ਵਰਤਿਆ ਹੈ :

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥
ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤਿ ਭਗਵਾਨ ॥੧੩॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੭)

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੇ ਫੰਧ ॥
ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੮)

ਅਭਿਮਾਨ (ਹੰਕਾਰ) -

ਇਨਸਾਨ ਦੇ ਔਗੁਣਾਂ 'ਚੋਂ ਹੰਕਾਰ ਸਭ ਤੋਂ ਖਤਰਨਾਕ ਅਤੇ ਮਾਰੂ ਹੈ। ਇਸ ਕਾਰਨ ਉਸ ਦੀ ਅਕਲ 'ਤੇ ਪਰਦਾ ਪੈ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖ ਨੂੰ ਅਭਿਮਾਨ ਦਾ ਤਿਆਗ ਕਰਨ ਅਤੇ ਹਰੀ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਜੋ ਮਨੁੱਖ ਹੰਕਾਰ ਛੱਡ ਦਿੰਦਾ ਹੈ, ਉਸੇ ਨੂੰ ਹੀ ਅਸਲ ਵਿੱਚ 'ਕਰਤਾ ਪੁਰਖ' ਦਾ ਗਿਆਨ ਹੁੰਦਾ ਹੈ :

ਜਿਹ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੭)

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੮)

ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੯)

ਕਾਮ ਅਤੇ ਕ੍ਰੋਧ -

ਕਾਮ ਤੇ ਕ੍ਰੋਧ ਵਿੱਚ ਗ੍ਰਸਿਆ ਹੋਇਆ ਵਿਅਕਤੀ ਸਹੀ-ਗਲਤ ਦੀ ਪਹਿਚਾਣ ਨਹੀਂ ਕਰ ਸਕਦਾ। ਇਹ ਦੋਵੇਂ ਬਹੁਤ ਸ਼ਕਤੀਸ਼ਾਲੀ ਵਿਕਾਰ ਹਨ। ਇਹਨਾਂ ਬੁਰਿਆਈਆਂ ਕਾਰਨ ਮਨੁੱਖ ਨੂੰ ਪ੍ਰਭੂ ਦਾ ਵਾਸਤਵਿਕ ਰੂਪ ਨਜ਼ਰ ਨਹੀਂ ਆਉਂਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਇਹਨਾਂ ਤੋਂ ਬਚਣ ਦੀ ਪ੍ਰੇਰਨਾ ਕੀਤੀ ਹੈ :

ਸਾਧੋ ਮਨ ਕਾ ਮਾਨੁ ਤਿਆਗਉ ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ਰਹਾਉ॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)

ਇੱਕ ਸਿੱਖ ਨੂੰ ਆਪਣੇ ਜੀਵਨ ਵਿਚੋਂ ਕ੍ਰੋਧ ਦੇ ਮਾੜੇ ਪ੍ਰਭਾਵਾਂ ਨੂੰ ਖਤਮ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਕ੍ਰੋਧ ਨੂੰ ਨਿਮਰਤਾ ਦੁਆਰਾ ਅਤੇ ਕਾਮ ਨੂੰ ਆਤਮਿਕ ਬੱਲ ਤੇ ਪਰਮਾਤਮਾ ਵਿੱਚ ਪੂਰਨ ਭਰੋਸਾ ਰੱਖ ਕੇ ਕਾਬੂ ਕਰਨਾ ਚਾਹੀਦਾ ਹੈ।

ਧਨ-ਧੋਲਤ-

ਮਨੁੱਖ ਦੇ ਵਤੀਰੇ ਵੱਲ ਜਦੋਂ ਨਜ਼ਰ ਮਾਰਦੇ ਹਾਂ ਤਾਂ ਇਉਂ ਪ੍ਰਤੀਤ ਹੁੰਦਾ ਕਿ ਮਨੁੱਖ ਦੇ ਦੋ ਹੀ ਮਕਸਦ ਰਹਿ ਗਏ ਹਨ ਧਨ ਤੇ ਸੁੰਦਰ ਇਸਤ੍ਰੀ ਦੀ ਪ੍ਰਾਪਤੀ ਪਰ ਗੁਰੂ ਸਾਹਿਬ ਨੇ ਮਨੁੱਖ ਨੂੰ ਸਮਝਾਇਆ ਕਿ ਇਹ ਦੋਵੇਂ ਹੀ ਤੇਰੇ ਨਾਲ ਨਹੀਂ ਜਾਣਗੇ :

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
ਇਨ ਮੈ ਕਛੁ ਸੰਗੀ ਨਹੀਂ ਨਾਨਕ ਸਾਚੀ ਜਾਨਿ ॥੫॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੪੨੬)

ਮੋਹ - ਮਾਇਆ-

ਗੁਰੂ ਸਾਹਿਬ ਨੇ ਸੰਸਾਰ ਦੀ ਅਸਥਿਰਤਾ ਅਤੇ ਛਿਨ-ਭੰਗਰਤਾ ਦਾ ਜ਼ਿਕਰ ਕਰਦਿਆਂ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਕਿ ਪ੍ਰਭੂ ਦੀ ਪ੍ਰਾਪਤੀ ਲਈ ਮੋਹ- ਮਾਇਆ ਨੂੰ ਤਿਆਗਣਾ ਬਹੁਤ ਜਰੂਰੀ ਹੈ :

ਤਿਹ ਜੋਗੀ ਕਉ ਜੁਗਤਿ ਨ ਜਾਨਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ਰਹਾਉ॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੮੫)

ਵਿਸ਼ੇ-ਵਿਕਾਰਾਂ ਤੋਂ ਮੁਕਤੀ -

ਅੱਜ ਵੀ ਮਨੁੱਖ ਸੰਸਾਰ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਸ਼ੇ-ਵਿਕਾਰਾਂ ਵਿੱਚ ਫਸਿਆ ਹੋਇਆ ਹੈ। ਉਸ ਨੂੰ ਆਪੇ ਦੀ ਸੋਝੀ ਨਹੀਂ ਰਹੀ। ਜੋ ਵਿਅਕਤੀ ਖੁਸ਼ੀ ਤੇ ਗਮੀ ਜਾਂ ਭਲਾਈ ਤੇ ਬੁਰਿਆਈ ਨੂੰ ਇੱਕੋ ਜਿਹਾ ਸਮਝਦਾ ਹੈ। ਕੋਈ ਉਸ ਦਾ ਆਦਰ ਕਰੋ ਜਾਂ ਨਿਰਾਦਰ, ਉਸਨੂੰ ਕੋਈ ਫਰਕ ਨਹੀਂ ਪੈਂਦਾ। ਉਸ ਦੀ ਕੋਈ ਨਿੰਦਿਆ ਕਰੋ ਜਾਂ ਉਸਰਤ। ਉਹ ਤਾਂ ਆਪਣੇ ਸਤਿਗੁਰੂ ਦੀ ਬਾਣੀ ਰਾਹੀਂ ਆਤਮਿਕ ਅਵਸਥਾ ਦੀ ਭਾਲ ਕਰਦਾ ਹੈ ਅਤੇ ਨੈਤਿਕਤਾ ਦਾ ਜੀਵਨ ਜੀਉਂਦਾ ਹੋਇਆ ਹਮੇਸ਼ਾ ਹੀ ਆਨੰਦ ਤੇ ਖੇੜੇ ਵਿੱਚ ਰਹਿੰਦਾ ਹੈ।

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥

-(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਮਿਲੇ ਉਪਦੇਸ਼ਾਂ, ਗੁਰਬਾਣੀ ਦੀ ਮਿਲੀ ਸਿੱਖਿਆ ਦੇ ਆਧਾਰ ਤੇ ਗੁਰਸਿਖ ਬੱਚੇ ਗੁਰਮਤਿ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਵਾਸਨਾਵਾਂ ਤੋਂ ਬਚਾ ਕੇ ਰੱਖਦੇ ਹਨ ਤੇ ਸਤਿਗੁਰੂ ਦੀ ਬਾਣੀ ਰਾਹੀਂ ਮਿਲੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਸਤ, ਸੰਤੋਖ, ਦਇਆ, ਧਰਮ ਦੇ ਮਾਰਗ ਤੇ ਤੁਰਦੇ ਹਨ। ਅਸਲ ਵਿੱਚ ਗੁਰਬਾਣੀ ਤੇ ਆਧਾਰਿਤ ਜੀਵਨ ਹੀ ਸੱਚਾ ਸੁੱਚਾ ਅਤੇ ਸਫਲ ਜੀਵਨ ਹੈ।

Guru Ji Photo

The true essence of any great personality’s thoughts can only be understood through their own writings. In many religious traditions, the words and the ideas of the prophets or spiritual leaders were not written by them personally but were recorded later by their disciples or followers after their passing. However, the Sikh Gurus themselves composed and recited their Bani, preserving their divine wisdom in their own words. The sacred Bani of the first five Gurus and Sri Guru Tegh Bahadur Sahib Ji is enshrined in Sri Guru Granth Sahib Ji. The Bani of Sri Guru Tegh Bahadur Sahib Ji embodies teachings that are timeless and universal, transcending the boundaries of religion, culture and geography. It offers spiritual guidance for all humanity.

"ਪਰਬਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥"

Sri Guru Tegh Bahadur Sahib Ji undertook extensive missionary journeys across the Hindi speaking regions of India. His Bani primarily employs the vocabulary of that linguistic milieu. Sri Guru Gobind Singh Ji later had the fifty-seven saloks and fifty-nine shabads of the Ninth Guru compiled into Sri Guru Granth Sahib Ji at Takht Sri Damdama Sahib Ji, Sabo Ki Talwandi. This sacred task was accomplished by appointing Bhai Mani Singh Ji and Baba Deep Singh Ji as scribes. The Ninth Guru composed his hymns in fifteen ragas, whose detailed classification is preserved within the scripture.

Raag

It must be noted that the 'Jaijāvatī rāga' has been sung by only Sri Guru Tegh Bahadur Sahib Ji. He has recorded the first stanza as 'Rahao' in all his verses.

The hymns of Sri Guru Tegh Bahadur Sahib Ji teach humanity the essence of moral and spiritual virtue. His life embodies renunciation, defence of righteousness, love, devotion, meditation, and peace. Not a single day passed in his life without remembrance of the Divine Name. He remained untouched by worldly desire and guided humankind toward moral integrity through his Bani.

On Greed -

Guru Sahib teaches that man, entrapped in the false attachment of Maya, forgets even death:

ਝੂਠੈ ਲਾਲਚਿ ਲਾਚਗ ਕੈ ਨਚਹ ਮਰਨੁ ਪਛਾਨਾ ॥੧॥

-(Sri Guru Granth Sahib Ji, Ang 726)

Guru Sahib also refers to Lobh explicitly as a corrupting vice:

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥
ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤਿ ਭਗਵਾਨ ॥੧੩॥

-(Sri Guru Granth Sahib Ji, Ang 1427)

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੇ ਫੰਧ ॥
ਨਾਨਕ ਸਮਿਓ ਰਮਿ ਗਇਓ ਕਿਉ ਰੋਵਤ ਅੰਧ ॥੩੬॥

-(Sri Guru Granth Sahib Ji, Ang 1428)

On Pride (Abhimaan) -

Among all vices, arrogance is the most perilous, for it clouds discernment. Guru Sahib instructs man to abandon pride and realize the Divine within:

ਜਿਹ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥

-(Sri Guru Granth Sahib Ji, Ang 1427)

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥

-(Sri Guru Granth Sahib Ji, Ang 1428)

ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥

-(Sri Guru Granth Sahib Ji, Ang 1429)

On Lust and Anger (Kaam and Krodh) -

A mind enslaved by lust and anger loses its sense of righteousness. Both are potent vices that veil the Divine vision. Guru Sahib cautions against them:

ਸਾਧੋ ਮਨ ਕਾ ਮਾਨੁ ਤਿਆਗਉ ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ਰਹਾਉ॥

-(Sri Guru Granth Sahib Ji, Ang 219)

ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ॥

-(Sri Guru Granth Sahib Ji, Ang 219)

A Sikh should strive to remove the destructive influence of anger from his life. Anger must be subdued through the cultivation of humility, and lust should be overcome by developing spiritual strength and complete faith in the Divine.

On Wealth (Dhan) -

When we observe human behavior, it appears that man has confined his pursuits to two primary goals: the accumulation of wealth and the desire for physical beauty. However, Guru Sahib reminded humanity that neither of these possessions will accompany one beyond this worldly existence.

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥
ਇਨ ਮੈ ਕਛੁ ਸੰਗੀ ਨਹੀਂ ਨਾਨਕ ਸਾਚੀ ਜਾਨਿ ॥੫॥

-(Sri Guru Granth Sahib Ji, Ang 1426)

On Attachment (Moh–Maya) -

Emphasizing the impermanence of the world, Guru Sahib urges detachment as essential for spiritual realization:

ਤਿਹ ਜੋਗੀ ਕਉ ਜੁਗਤਿ ਨ ਜਾਨਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ਰਹਾਉ॥

-(Sri Guru Granth Sahib Ji, Ang 685)

Freedom from Vices -

Even today, man remains ensnared in the vices of lust, anger, greed, attachment, and pride, losing awareness of his true self. The one who regards happiness and sorrow, good and evil, alike attains a higher spiritual state. Such a person remains unmoved whether he is honored or dishonored, praised or criticized. Guided by the wisdom of his Satguru and living a life grounded in morality, he abides ever in peace, contentment, and inner joy.

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥

-(Sri Guru Granth Sahib Ji, Ang 219)

Based on the teachings drawn from the life of Sri Guru Tegh Bahadur Ji and the wisdom imparted through Gurbani, Gursikh children follow the path of Gurmat, safeguarding their lives from worldly desires. By embodying the message revealed through the words of the Satguru, they tread the path of truth, contentment, compassion, and righteousness. Indeed, a life guided by Gurbani is a life that is true, pure, and truly fulfilled.

Guru Ji Photo

किसी भी महापुरुष के असली विचार हमें उनकी अपनी वाणी से ही मिल सकते हैं। संसार के बहुत से धार्मिक महापुरुषों ने अपने विचार स्वयं अपने हाथों से नहीं लिखे, बल्कि उनके विचार अन्य विद्वानों या उनके अनुयायियों ने उनके देह त्यागने के बाद लिखे। हमारे गुरु साहिबानों ने अपनी वाणी स्वयं उच्चारित की और अपने हाथों से स्वयं लिखी। श्री गुरु ग्रंथ साहिब जी में पहले पाँच गुरु साहिबानों और श्री गुरु तेग बहादुर साहिब जी की वाणी दर्ज है। गुरु साहिब की वाणी सर्वकालिक, सर्वदेशीय और सर्वसांझा उपदेश की है। वाणी का उपदेश सबके लिए समान और सार्वभौमिक है।

" परथाइ साखी महा पुरख बोलदे साझी सगल जहानै॥"

श्री गुरु तेग बहादुर साहिब जी ने हिंदुस्तान के हिंदी भाषी इलाकों में व्यापक प्रचार यात्राएँ कीं। आपने अपनी वाणी में अधिकतर हिंदी भाषा के शब्दों का ही प्रयोग किया है। श्री गुरु गोबिंद सिंह जी ने तख्त श्री दमदमा साहिब जी (साबो की तलवंडी) में नवें पातशाह के 57 सलोक और 59 शब्द श्री गुरु ग्रंथ साहिब जी में दर्ज करवाए। भाई मणी सिंह जी और बाबा दीप सिंह जी को लिपिक (लेखक) बनाकर श्री गुरु गोबिंद सिंह जी ने यह महान कार्य पूरा किया। नवें पातशाह ने अपनी पूरी वाणी के शब्दों को 15 रागों में गाया। उन रागों और शब्दों का विवरण इस प्रकार है

राग

यह ध्यान रखने योग्य है कि जैजावंती राग केवल श्री गुरु तेग बहादुर साहिब जी ने ही गाया है, और श्री गुरु तेग बहादुर साहिब जी ने अपने सभी शब्दों में पहले बंद को ही ‘रहाउ’ के रूप में दर्ज किया है।

श्री गुरु तेग बहादुर साहिब जी की वाणी मनुष्य को नैतिकता के गुण सिखाती है। अगर हम उनके संपूर्ण जीवन की ओर देखें तो पता चलता है कि उनका सारा जीवन ही त्याग, धर्म रक्षा, प्रेम, भक्ति, तपस्या और शांति से भरा हुआ था। उनकी जिंदगी में एक दिन भी ऐसा नहीं बीता, जब उन्होंने चौथी-नाम के स्मरण से विमुख होकर रह लिया हो। संसारिक सुखों में जीवन बिताने की इच्छा उनके मन में कभी उत्पन्न नहीं हुई। उन्होंने अपनी वाणी के माध्यम से पूरी मानव जाति को नैतिकता की शिक्षा दी है, जैसे कि

लालच -

सतगुरु जी ने मनुष्य को समझाया, "भाई, माया के झूठे लालच में फंसे हुए तुम्हें मौत की भी याद नहीं रहती।

झूठै लालचि लागि कै नहि मरनु पछाना ॥१॥

(श्री गुरु ग्रंथ साहिब जी, अंग ७२६)

गुरू साहिब ने लालच की भावना को दर्शाने के लिए अपनी बाणी में 'लोभ' शब्द का भी प्रयोग किया है:

सुख दुख जिह परसै नही लोभु मोहु अभिमानु ॥
कहु नानक सुन रे मन सो मूरति भगवान ॥१३॥

(श्री गुरु ग्रंथ साहिब जी, अंग १४२७)

करणो हुतो सु ना कीओ परियो लोभ के फंध ॥
नानक समिओ रमि गैओ अब किउ रोवत अंध ॥३६॥

(श्री गुरु ग्रंथ साहिब जी, अंग १४२८)

अभिमान (हंकार) -

इंसान के दोषों में अहंकार सबसे खतरनाक और घातक है। इस कारण उसकी बुद्धि पर पर्दा पड़ जाता है। गुरु तेग बहादुर साहिब ने मनुष्य को अहंकार का त्याग करने और हरि नाम का स्मरण करने का उपदेश दिया है। जो मनुष्य अहंकार छोड़ देता है, वही वास्तव में ‘कर्ता पुरुष’ का ज्ञान प्राप्त करता है।

जिह प्राणी हउमै तजी करता रामु पछानि ॥
कहु नानक वहु मुक्ति नर यह मन साची मानु ॥१९॥

-(श्री गुरु ग्रंथ साहिब जी, अंग १४२७)

तीरथ बरत अरु दान करि मन मै धरै गुमानु ॥
नानक निहफल जात तिह जिउ कुंचर इस्नानु ॥४६॥

-(श्री गुरु ग्रंथ साहिब जी, अंग १४२८)

तजि अभिमान मोह माया फुनि भजन राम चितु लावउ॥

-(श्री गुरु ग्रंथ साहिब जी, अंग १४२९)

काम और क्रोध –

काम और क्रोध में लिप्त व्यक्ति सही और गलत की पहचान नहीं कर सकता। ये दोनों अत्यंत शक्तिशाली दोष हैं। इन बुराइयों के कारण मनुष्य को प्रभु का वास्तविक रूप दिखाई नहीं देता। श्री गुरु तेग बहादुर साहिब जी ने अपनी बाणी में इनसे बचने की प्रेरणा दी है :

साधो मन का मानु त्यागउ ॥
कामु क्रोधु संगति दुर्जन की ता ते अहिनिसि भागउ ॥१॥रहाउ॥

-(श्री गुरु ग्रंथ साहिब जी, अंग २१९)

काम क्रोध मोह बसि प्राणी हरि मूरत बिसराई॥

-(श्री गुरु ग्रंथ साहिब जी, अंग २१९)

एक सिख को अपने जीवन में क्रोध के बुरे प्रभावों को समाप्त करने का लक्ष्य रखना चाहिए। क्रोध को विनम्रता के माध्यम से और काम को आध्यात्मिक शक्ति और परमात्मा में पूर्ण विश्वास रखकर नियंत्रित करना चाहिए।

धन-धोलत –

मनुष्य के स्वभाव की ओर जब नजर डालते हैं तो ऐसा प्रतीत होता है कि मनुष्य के केवल दो ही उद्देश्य रह गए हैं धन और सुंदर स्त्री की प्राप्ति। लेकिन गुरु साहिब ने मनुष्य को समझाया कि ये दोनों ही तेरे साथ नहीं जाएंगे।

धनु दारा संपत् सगल जिनि अपुनी करि मानि ॥
इन मै कछु संगी नहीं नानक साची जानि ॥५॥

-(श्री गुरु ग्रंथ साहिब जी, अंग १४२६)

मोह–माया –

गुरु साहिब ने संसार की अस्थिरता और क्षणभंगुरता का उल्लेख करते हुए इस बात पर विशेष जोर दिया है कि प्रभु की प्राप्ति के लिए मोह-माया का त्याग करना बहुत आवश्यक है।

तिह जोगी कउ जुगति न जानउ ॥
लोभ मोह माया ममता फुनि जिह घटि माहि पछानउ ॥१॥रहाउ॥

-(श्री गुरु ग्रंथ साहिब जी, अंग ६८५)

विषय-विकारों से मुक्ति -

आज भी मनुष्य संसार में काम, क्रोध, लोभ, मोह और अहंकार जैसे विषय-विकारों में फंसा हुआ है। उसे अपनी सूझ-बूझ नहीं रह गई है। ऐसा व्यक्ति खुशी और ग़म या भलाई और बुराई को एक जैसा समझता है। कोई उसका आदर करे या निरादर, उसे कोई फर्क नहीं पड़ता। उसकी कोई निंदा करे या प्रशंसा, वह तो अपने सतगुरु की बाणी के माध्यम से अपनी आत्मिक अवस्था की खोज करता है और नैतिकता के जीवन को जीते हुए हमेशा आनंद और संतोष में रहता है।

सुखु दुखु दोनो सम करि जानै अउर मानु अपमाना ॥
हरख सोग ते रहै आतीता तिनि जगि ततु पछाना ॥१॥
उसतत निंदा दोऊ त्यागै खोजै पदु निरवाना ॥
जन नानक इहु खेलु कठनु है किनहुँ गुरमुखि जाना ॥२॥१॥

-(श्री गुरु ग्रंथ साहिब जी, अंग २१९)

श्री गुरु तेग बहादुर जी के जीवन से प्राप्त उपदेशों और गुरबाणी से मिली शिक्षा के आधार पर गुरसिख बच्चे गुरमति मार्ग पर चलकर अपने जीवन को वासनाओं से बचाकर रखते हैं और सतगुरु की बाणी से प्राप्त संदेश को अपने जीवन में अपनाकर सत्य, संतोष, दया और धर्म के मार्ग पर चलते हैं। वास्तव में, गुरबाणी पर आधारित जीवन ही सच्चा, शुद्ध और सफल जीवन है।