ਧਰਮ-ਪ੍ਰਚਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਝ ਚਿਰ ਲਈ ਅਨੰਦਪੁਰੋਂ ਚਾਲੇ ਪਾਉਣ ਅਤੇ ਪਰਿਵਾਰ ਸਮੇਤ ਦੇਸ਼ ਦਾ ਚੱਕਰ ਲਾਉਣ ਦਾ ਫੈਸਲਾ ਕੀਤਾ। ਇਸ ਦੌਰੇ ਦਾ ਇੱਕ ਮਨੋਰਥ ਇਹ ਸੀ ਕਿ ਜਿੱਥੇ ਜਿੱਥੇ ਗੁਰੂ ਸਾਹਿਬਾਨ ਨੇ ਸਿੱਖੀ ਦਾ ਬੂਟਾ ਲਾਇਆ ਸੀ ਉਸ ਦੀ ਸੰਭਾਲ ਕੀਤੀ ਜਾਵੇ ਅਤੇ ਜਿੱਥੇ ਅਜੇ ਸਿੱਖੀ ਦੀ ਖੁਸ਼ਬੋ ਨਹੀਂ ਪਹੁੰਚੀ ਸੀ, ਉੱਥੇ ਆਪ ਪ੍ਰਚਾਰ ਕਰਕੇ ਸਿੱਖੀ ਦੇ ਕੇਂਦਰ ਕਾਇਮ ਕੀਤੇ ਜਾਣ। ਦੂਸਰਾ ਮਨੋਰਥ ਇਹ ਸੀ ਕਿ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਬਾਰੇ ਲੋਕਾਂ ਵਿੱਚ ਫਿਰ ਕੇ ਪਤਾ ਕੀਤਾ ਜਾਵੇ ਅਤੇ ਲੋਕਾਂ ਵਿੱਚ ਇਹਨਾਂ ਜ਼ੁਲਮਾਂ ਦਾ ਟਾਕਰਾ ਕਰਨ ਦੀ ਹਿੰਮਤ ਪੈਦਾ ਕੀਤੀ ਜਾਵੇ।
'ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥' ਦਾ ਸੰਦੇਸ਼ ਦਿੰਦਿਆਂ ਹੋਇਆਂ, ਗੁਰੂ ਜੀ ਨੇ ਮਾਲਵੇ ਤੇ ਬਾਂਗਰ ਦੇਸ ਨੂੰ ਤਾਰਿਆ ਤੇ ਹਿੰਦੂਆਂ ਦੇ ਬਹੁਤ ਸਾਰੇ ਤੀਰਥਾਂ ਤੇ ਪੁੱਜ ਕੇ ਸਿੱਖੀ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਲੱਖਾਂ ਲੋਕਾਂ ਨੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਗੁਰਸਿੱਖੀ ਦਾ ਪ੍ਰਚਾਰ ਕਰਦੇ-ਕਰਦੇ ਗੁਰੂ ਜੀ ਮੂਲੋਵਾਲ ਪਹੁੰਚੇ ਇੱਥੇ ਗੁਰੂ ਜੀ ਨੇ 'ਗੁਰੂ ਕਾ ਖੂਹ' ਲਵਾਇਆ ਜਿੱਥੋਂ ਪਿੰਡ ਵਾਸੀਆਂ ਨੂੰ ਪੀਣ ਵਾਸਤੇ ਮਿੱਠਾ ਜਲ ਮਿਲਿਆ।
ਮੂਲੋਵਾਲ ਤੋਂ ਪਿੰਡਾਂ ਵਿੱਚ ਹੁੰਦੇ ਹੋਏ ਭਿੱਖੀ ਪਿੰਡ ਪੁੱਜੇ ਜਿੱਥੇ ਇੱਕ ਦੇਸੂ ਨਾਂ ਦੇ ਸਖੀ ਸਰਵਰੀਏ ਨੂੰ ਇੱਕੋ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਦਿੱਤਾ। ਗੁਰੂ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖ ਬਣਿਆ। ਭਿੱਖੀ ਤੋਂ ਤੁਰ ਕੇ ਖਿਆਲੇ ਅਤੇ ਫੇਰ ਮੌੜ ਮੰਡੀ ਗਏ। ਕਈ ਥਾਈਂ ਪਾਣੀ ਦੀ ਥੋੜ੍ਹ ਦੂਰ ਕਰਨ ਲਈ ਖੂਹ ਲਵਾਏ। ਇਸ ਤੋਂ ਅਗਾਂਹ ਗੁਰੂ ਜੀ ਸਾਬੋ ਕੀ ਤਲਵੰਡੀ ਜਾ ਟਿਕੇ। ਉਸ ਥਾਂ ਆਪ ਨੇ 'ਗੁਰੂਸਰ' ਸਰੋਵਰ ਦਾ ਟੱਕ ਲਾਇਆ। ਸੰਗਤਾਂ ਨੇ ਰਲ ਕੇ ਸੇਵਾ ਕੀਤੀ ਅਤੇ ਗੁਰੂਸਰ ਨਾਂ ਦੇ ਪਾਵਨ ਅਸਥਾਨ ਦੀ ਰਚਨਾ ਹੋਈ।
ਖੂਹਾਂ ਅਤੇ ਤਲਾਬਾਂ ਦਾ ਨਿਰਮਾਣ ਕਰਾਉਂਦੇ ਹੋਏ ਸਤਿਗੁਰੂ ਜੀ ਸਤਿਨਾਮ ਦਾ ਉਪਦੇਸ਼ ਦਿੰਦੇ ਅਤੇ ਅਨੇਕਾਂ ਜੀਆਂ ਨੂੰ ਨਾਮ-ਦਾਨ ਦੇ ਕੇ ਧਰਮ ਦੇ ਰਾਹ ਪਾਉਂਦੇ ਗੁਰੂ ਜੀ ਧਮਤਾਨ ਪੁੱਜੇ। ਉੱਥੇ ਪਾਣੀ ਦੀ ਬਹੁਤ ਥੁੜ ਸੀ। ਗੁਰੂ ਜੀ ਨੇ ਪਿੰਡ ਦੇ ਚੌਧਰੀ ਨੂੰ ਖੂਹ ਲਵਾਉਣ ਅਤੇ ਰਾਹੀਆਂ-ਮੁਸਾਫਰਾਂ ਦੇ ਉਤਾਰੇ ਲਈ ਧਰਮਸ਼ਾਲਾ ਬਣਾਉਣ ਲਈ ਮਾਇਆ ਦਿੱਤੀ ਅਤੇ ਪਿੰਡ ਵਾਸੀਆਂ ਨੂੰ ਜ਼ੋਰਦਾਰ ਪ੍ਰੇਰਨਾ ਕੀਤੀ ਕਿ ਇਹ ਕਾਰਜ ਛੇਤੀ ਸੰਪੂਰਨ ਕਰਨ। ਇਸੇ ਇਲਾਕੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
For the purpose of religious propagation, Sri Guru Tegh Bahadur Sahib Ji temporarily left Anandpur Sahib with his family to tour various regions. One aim of this journey was to nurture the saplings of Sikhism planted by the Guru and establish new centres of Sikh faith in areas where the fragrance of Sikh teachings had not yet reached. A second objective was to make people aware of the atrocities committed by Emperor Aurangzeb and to instil courage to resist oppression.
Carrying the message of-
Bhai kāhū kau det nih, nih bhai mānat ān
(Do not succumb to fear, nor compromise your honor)
Guru Sahib toured Malwa and Bangar, preaching at numerous Hindu pilgrimage sites. His teachings inspired millions and many accepted the gift of Sikhism. While traveling, Guru Sahib reached Mulowal, where he constructed a Guru ka Khooh (Guru’s well), providing the villagers with sweet drinking water. Continuing through nearby villages, he reached a community of beggars, where he met a devotee named Sakhi Sarvariya. Inspired by Guru Sahib’s teachings, he renounced begging, became a Sikh. The Guru then travelled to Bhikkhi, Khiala and Madi. In several villages, Guru Sahib had wells dug to ensure access to water. At Talwandi Sabo, he constructed a sacred pond called Gurusar, built with the help of local devotees, creating a holy site of worship.
While constructing wells and ponds, Guru Sahib preached the truth and guided many on the path of righteousness through Naam-daan (the gift of the Guru’s name). At Dhamtan, where water was scarce, Guru Sahib provided funds to the village Chaudhary (headman) to dig a well and establish a Dharamshala (pilgrims’ rest house), encouraging the villagers to complete these projects swiftly. A Gurdwara now stands in Dhamtan in memory of Sri Guru Tegh Bahadur Sahib Ji.
धर्म का प्रचार करने के लिए श्री गुरु तेग बहादुर साहिब जी ने कुछ समय के लिए आनंदपुर छोड़ने और अपने परिवार के साथ देश भर में यात्रा करने का निर्णय लिया। इस यात्रा का एक उद्देश्य उन स्थानों की देखभाल करना था जहां गुरुओं ने सिख धर्म के पौधे रोपे थे और वहां उपदेश देकर सिख धर्म के केंद्र स्थापित करना था जहां अभी तक सिख धर्म की खुशबू नहीं पहुंची थी। दूसरा उद्देश्य औरंगजेब द्वारा किये जा रहे अत्याचारों के बारे में लोगों में जागरूकता फैलाना तथा लोगों में इन अत्याचारों का सामना करने का साहस पैदा करना था।
"भै काहू कउ देत नहि नहि भै मानत आन ॥" का संदेश फैलाते हुए गुरु जी ने मालवा और बांगर प्रदेश का दौरा किया तथा कई हिंदू तीर्थ स्थलों पर जाकर सिख धर्म का प्रचार किया। श्री गुरु तेग बहादुर साहिब जी के उपदेशों से प्रभावित होकर लाखों लोगों ने सिख धर्म की दीक्षा ली। गुरु जी सिख धर्म का प्रचार करते हुए मूलोवाल पहुँचे। यहाँ गुरु जी ने एक 'गुरु का कुआँ' बनवाया जिससे गाँव वालों को पीने के लिए मीठा पानी मिलता था।
मुलोवाल के गांवों से गुजरते हुए वे भीखी गांव पहुंचे जहां उन्होंने देसु नामक एक सखी सरवरिया को एक ईश्वर की भक्ति का उपदेश दिया। गुरु की शिक्षाओं से प्रभावित होकर वे सिख बन गए। उन्होंने भीखी छोड़ दिया और ख्याले और फिर मोढ़ मंडी चले गए। कई स्थानों पर पानी की कमी दूर करने के लिए कुएँ खोदे गए। उस जगह पर उन्होंने 'गुरुसर' नाम का एक तालाब बनवाया। उन्होंने कुछ जगहों से पानी की कमी दुर करने के लिए कुएँ खुदवाए। सभी जनजातियों ने मिलकर काम किया और गुरुसर नामक एक पवित्र स्थान का निर्माण हुआ।
कुओं और तालाबों का निर्माण करते हुए “सतनाम” की शिक्षा का प्रचार किया तथा अनेक आत्माओं को नामदान देकर धर्म के मार्ग पर अग्रसर करते हुये गुरु जी धमतान पहुंचे। वहां पानी की बहुत कमी थी। गुरु जी ने गांव के चौधरी को कुआं खुदवाने तथा तीर्थयात्रियों और यात्रियों के लिए धर्मशाला बनवाने के लिए धन दिया तथा गांव वालों को इन कार्यों को शीघ्र पूरा करने के लिए प्रोत्साहित किया। इस क्षेत्र में श्री गुरु तेग बहादुर साहिब जी की स्मृति में एक गुरुद्वारा साहिब बनाया गया है।