ਜਿਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਉਸੇ ਦਿਨ
ਰਾਤ ਵੇਲੇ ਦਿੱਲੀ ਦੇ ਸਿੱਖਾਂ ਦੀ ਇੱਕ ਹੰਗਾਮੀ ਮੀਟਿੰਗ ਕੂਚਾ ਦਿਲਵਾਲੀ ਭਾਈ
ਨਾਨੂ ਦੇ ਘਰ ਹੋਈ। 'ਗੁਰੂ ਕੀਆਂ ਸਾਖੀਆਂ' ( ਪੰਨਾ 84) ਉੱਪਰ ਲਿਖਿਆ ਹੈ। ਇਸ
ਮੀਟਿੰਗ ਵਿੱਚ ਭਾਈ ਤੁਲਸੀ, ਭਾਈ ਆਗਿਆ, ਭਾਈ ਉਦਾ, ਭਾਈ ਜੈਤਾ, ਭਾਈ ਗੁਰਬਖਸ਼ ਤੇ
ਕੁਝ ਹੋਰ ਸਿੱਖ ਸ਼ਾਮਿਲ ਸਨ। ਇਸ ਮਸਲੇ 'ਤੇ ਵਿਚਾਰ ਕਰਦਿਆਂ ਭਾਈ ਨਾਨੂ ਨੇ ਗੁਰੂ
ਸਾਹਿਬ ਜੀ ਦੇ ਧੜ ਨੂੰ ਚੁੱਕਣ ਦੀ ਸੇਵਾ ਰਾਇਸੀਨਾ ਦੇ ਰਹਿਣ ਵਾਲੇ ਭਾਈ ਲੱਖੀ
ਸ਼ਾਹ ਵਣਜਾਰੇ ਦੀ ਲਾਈ ਤੇ ਯੋਜਨਾ ਮੁਤਾਬਕ ਭਾਈ ਜੈਤੇ ਦੀ ਸੇਵਾ ਗੁਰੂ ਸਾਹਿਬ ਜੀ
ਦੇ ਸੀਸ ਨੂੰ ਸ਼ਾਹੀ ਫੌਜਾਂ ਦੇ ਕਰੜੇ ਪਹਿਰੇ ਵਿਚੋਂ ਚੁੱਕਣ ਦੀ ਲਾਈ। ਰਾਤ ਮੁੱਕਣ
ਤੋਂ ਪਹਿਲਾਂ ਭਾਈ ਜੈਤਾ ਭੇਸ ਬਦਲ ਕੇ ਗੁਰੂ ਜੀ ਦੇ ਸੀਸ ਨੂੰ ਸਾਫ ਸੁਥਰੇ ਵਸਤਰਾਂ
ਵਿਚ ਲਪੇਟ ਕੇ ਤੇਜ਼ ਰਫ਼ਤਾਰ ਘੋੜੇ 'ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਵੱਲ ਨੂੰ
ਲੈ ਤੁਰਿਆ।
ਗੁਰੂ ਜੀ ਦਾ ਸੀਸ ਲੈ ਕੇ ਜਾਣ ਵਾਲੇ ਸਾਰੇ ਸਿੱਖ ਸ਼ਸਤਰਧਾਰੀ ਤੇ ਯੁੱਧ ਵਿਦਿਆ
ਵਿੱਚ ਪੂਰੀ ਤਰ੍ਹਾਂ ਨਿਪੁੰਨ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੀਸ
ਮਾਰਗ ਯਾਤਰਾ ਵਿੱਚ ਕੁਝ ਇਤਿਹਾਸਕਾਰਾਂ ਨੇ ਬਾਗਪਤ, ਤਰਾਵੜੀ, ਕਰਨਾਲ, ਅੰਬਾਲਾ,
ਬਨੂੜ, ਨਾਭਾ ਜੀਰਕਪੁਰ, ਕੀਰਤਪੁਰ ਤੱਕ ਦੇ ਪੰਜ ਪੜਾਵਾਂ ਦਾ ਇਉਂ ਜਿਕਰ ਕੀਤਾ ਹੈ।
ਤਰਾਵੜੀ ਪਿੰਡ ਦੇ ਤਲਾਬ ਨੇੜੇ ਕੁਝ ਧੋਬੀਆਂ ਦੇ ਘਰ ਸਨ. ਇਹਨਾਂ ਵਿੱਚ ਇੱਕ ਗੁਰੂ ਕਾ ਪਿਆਰਾ ਭਾਈ ਦੇਵਾ ਰਾਮ ਰਹਿੰਦਾ ਸੀ। ਇਸ ਦਾ ਸਾਰਾ ਪਰਿਵਾਰ ਗੁਰੂ ਸਾਹਿਬ ਦੇ ਸੀਸ ਦੀ ਸੇਵਾ ਸਾਰੀ ਰਾਤ ਕਰਦਾ ਰਿਹਾ। ਇਸ ਘਰ ਵਿੱਚ ਜਿੱਥੇ ਗੁਰੂ ਸਾਹਿਬ ਜੀ ਦਾ ਸੀਸ ਰੱਖਿਆ ਗਿਆ, ਉੱਥੇ ਅੱਜਕੱਲ ਗੁਰਦੁਆਰਾ ਸੀਸ ਅਸਥਾਨ ਪਾਤਸ਼ਾਹੀ ਨੌਵੀਂ ਸਥਾਪਿਤ ਹੈ
ਤਰਾਵੜੀ ਤੋਂ ਚੱਲ ਕੇ ਨਿਡਰ ਸਿੱਖਾਂ ਦਾ ਇਹ ਦਸਤਾ ਸਵੇਰ ਹੋਣ ਤੱਕ ਅੰਬਾਲੇ ਟਾਂਗਰੀ ਨਦੀ ਦੇ ਕਿਨਾਰੇ ਪੁੱਜ ਗਿਆ ਇੱਕ ਜੰਡ ਦੇ ਦਰੱਖਤ ਹੇਠਾਂ ਗੁਰੂ ਸਾਹਿਬ ਦਾ ਸੀਸ ਰੱਖ ਕੇ ਕੁਝ ਚਿਰ ਆਰਾਮ ਕੀਤਾ। ਉਥੇ ਹੁਣ ਗੁਰਦੁਆਰਾ ਸਤਿਸੰਗਤ ਪਾਤਸ਼ਾਹੀ ਨੌਵੀਂ ਤੇ ਦਸਵੀਂ ਸਥਾਪਿਤ ਹੈ।
ਨਦੀ ਪਾਰ ਕਰਕੇ ਪਿੰਡ ਕੈਂਥ ਮਾਂਜਰੀ 'ਚ ਗੁੱਜਰਾਂ, ਹਿੰਦੂਆਂ, ਘੁਮਿਆਰਾਂ ਦੇ ਘਰ ਸਨ। ਜਿੱਥੇ ਭਾਈ ਰਾਮ ਦੇਵਾ ਨਾਮ ਦਾ ਇੱਕ ਸਿੱਖ ਰਹਿੰਦਾ ਸੀ। ਦਿੱਲੀ ਵਿਖੇ ਵਾਪਰੀ ਘਟਨਾ ਦਾ ਆਪਸ ਵਿੱਚ ਜ਼ਿਕਰ ਹੋਇਆ। ਉਸ ਨੇ ਕਿਹਾ, "ਭਾਈ ਸਾਹਿਬ ਜੀ! ਆਪ ਆਰਾਮ ਕਰੋ ਤੇ ਮੈਂ ਗੁਰੂ ਜੀ ਦੀ ਸੇਵਾ ਕਰਦਾ ਹਾਂ।" ਭਾਈ ਜੈਤੇ ਨੇ ਸਾਰੀ ਰਾਤ ਆਰਾਮ ਕੀਤਾ ਭਾਈ ਰਾਮ ਦੇਵਾ ਗੁਰੂ ਜੀ ਦੇ ਸੀਸ 'ਤੇ ਪਹਿਰਾ ਦੇਂਦਾ ਰਿਹਾ। ਮਗਰੋਂ ਭਾਈ ਰਾਮ ਦੇਵਾ ਜਿੰਨਾ ਚਿਰ ਜਿਉਂਦਾ ਰਿਹਾ, ਉਨਾਂ ਦੇ ਸਾਰੇ ਪਰਿਵਾਰ ਨੇ ਗੁਰੂ ਜੀ ਦੇ ਸੀਸ ਰੱਖਣ ਵਾਲੀ ਥਾਂ ਤੇ ਹਮੇਸ਼ਾਂ ਦੀਵਾ ਬੱਤੀ ਜਗਾਉਣ ਦੀ ਸੇਵਾ ਕੀਤੀ, ਅੱਜਕੱਲ ਕੈਂਥ ਮਾਜਰੀ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਯਾਦਗਾਰੀ ਸਥਾਨ ਹੈ।
ਅੰਬਾਲੇ ਤੋਂ ਚੱਲ ਕੇ ਭਾਈ ਜੈਤਾ ਦਾ ਅਗਲਾ ਪੜਾਅ ਪਿੰਡ 'ਨਾਭਾ' ਸੀ। ਇੱਥੇ ਇੱਕ ਮੁਸਲਮਾਨ ਦਰਵੇਸ਼ ਦਰਗਾਹੀ ਸ਼ਾਹ ਦੀ ਕੁਟੀਆ ਸੀ (ਅੱਜ ਕੱਲ੍ਹ ਇੱਥੇ ਗੁਰਦੁਆਰਾ ਸੀਸ ਅਸਥਾਨ ਪਾਤਸ਼ਾਹੀ ਨੌਵੀਂ ਜ਼ੀਰਕਪੁਰ ਨਾਭਾ ਸਥਾਪਿਤ ਹੈ)। ਸਥਾਨਕ ਰਿਵਾਇਤ ਅਨੁਸਾਰ ਉਹ ਗੁਰੂ ਘਰ ਦਾ ਸ਼ਰਧਾਲੂ ਸੀ। ਜਦੋਂ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸੀਸ ਲਿਆਉਣ ਦਾ ਵਰਤਾਂਤ ਉਸ ਨੂੰ ਦੱਸਿਆ ਤਾਂ ਉਸਨੇ ਭਾਈ ਜੈਤੇ ਨੂੰ ਉੱਥੇ ਹੀ ਰਾਤ ਠਹਿਰਨ ਲਈ ਕਿਹਾ। ਦਰਗਾਹੀ ਸ਼ਾਹ ਨੇ ਭਾਈ ਜੈਤੇ ਨਾਲ ਰਾਤ ਭਰ ਜਾਗ ਕੇ ਪਹਿਰਾ ਦਿੱਤਾ ਤਾਂ ਕਿ ਸੀਸ ਨੂੰ ਕਿਸੇ ਪ੍ਰਕਾਰ ਦੀ ਹਾਨੀ ਨਾ ਪਹੁੰਚੇ। ਅਗਲੀ ਸਵੇਰ ਹੁੰਦਿਆਂ ਹੀ ਭਾਈ ਜੈਤਾ ਗੁਰੂ ਜੀ ਦਾ ਸੀਸ ਚੁੱਕ ਕੇ ਆਪਣੇ ਆਖਰੀ ਪੜਾਅ ਕੀਰਤਪੁਰ ਸਾਹਿਬ ਲਈ ਚੱਲ ਪਿਆ। ਜਦੋਂ ਭਾਈ ਜੈਤਾ ਦਰਗਾਹੀ ਸ਼ਾਹ ਦੀ ਕੁਟੀਆ ਤੋਂ ਚੱਲਿਆ ਤਾਂ ਉਸਦੇ ਮਨ ਵਿੱਚ ਅਥਾਹ ਸੰਤੋਖ ਅਤੇ ਪ੍ਰਸੰਨਤਾ ਸੀ ਕਿ ਗੁਰੂ ਜੀ ਦੀ ਮਿਹਰ ਸਦਕਾ ਉਹ ਆਪਣਾ ਫਰਜ਼ ਪੂਰਾ ਕਰਨ ਵਿਚ ਕਾਮਯਾਬ ਹੋ ਸਕਿਆ ਹੈ।
ਗੁਰੂ ਜੀ ਦਾ ਸੀਸ ਆਉਣ ਦੀ ਖ਼ਬਰ ਅਨੰਦਪੁਰ ਸਾਹਿਬ ਪਹਿਲਾਂ ਹੀ ਪੁੱਜ ਚੁੱਕੀ ਸੀ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਸ੍ਰੀ ਗੁਰੂ ਗੋਬਿੰਦ ਰਾਇ (ਸਿੰਘ) ਜੀ ਸਿੱਖ ਸੰਗਤਾਂ ਸਮੇਤ ਕੀਰਤਪੁਰ ਸਾਹਿਬ ਪੁੱਜ ਗਏ। ਇਧਰੋਂ ਭਾਈ ਜੈਤਾ ਵੀ ਗੁਰੂ ਸਾਹਿਬ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਬਿਬਾਣਗੜ੍ਹ (ਦਮਦਮਾ ਸਾਹਿਬ) ਦੇ ਅਸਥਾਨ 'ਤੇ ਪੁੱਜਣ ਵਿੱਚ ਕਾਮਯਾਬ ਹੋ ਗਿਆ। ਸ੍ਰੀ ਗੁਰੂ ਗੋਬਿੰਦ ਰਾਇ (ਸਿੰਘ) ਜੀ ਨੇ ਭਾਈ ਜੈਤੇ ਦੇ ਦਲੇਰੀ ਅਤੇ ਨਿਡਰਤਾ ਭਰੇ ਕਾਰਜ ਨੂੰ ਵੇਖਦਿਆਂ ਹੋਇਆਂ ਗੱਲ ਨਾਲ ਲਾਇਆ ਤੇ ਫੁਰਮਾਇਆ "ਰੰਘਰੇਟਾ ਗੁਰੂ ਕਾ ਬੇਟਾ" ਕੀਰਤਪੁਰ ਸਾਹਿਬ ਤੋਂ ਸੀਸ ਲੈ ਕੇ ਸੰਗਤਾਂ ਸਾਰੇ ਰਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਅਨੰਦਪੁਰ ਸਾਹਿਬ ਪੁੱਜੀਆਂ। ਜਿੱਥੇ ਸਤਿਗੁਰੂ ਜੀ ਦੇ ਸੀਸ ਦਾ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ ਗਿਆ। ਸ੍ਰੀ ਗੁਰੂ ਗੋਬਿੰਦ ਰਾਇ (ਸਿੰਘ) ਜੀ ਨੇ 16 ਨਵੰਬਰ 1675 ਈਸਵੀ ਨੂੰ ਆਪਣੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਤੇ ਇਸ ਸਥਾਨ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ, ਅਨੰਦਪੁਰ ਸਾਹਿਬ ਕਾਇਮ ਕੀਤਾ।
On the night following the martyrdom of Sri Guru Tegh Bahadur
Sahib Ji, an emergency assembly of the Sikhs of Delhi was held at
the house of Bhai Nanu in Kucha Dilwali, as recorded in 'Guru Kian
Sakhian' (p. 84). Among those present were Bhai Tulsi, Bhai Agya,
Bhai Uda, Bhai Jaita, Bhai Gurbaksh and several others. After
careful deliberation, it was decided that Bhai Lakhi Shah Vanjara
of Raisina would undertake the task of carrying Guru Sahib Ji’s
body, while Bhai Jaita was entrusted with the sacred duty of
carrying Guru Sahib Ji’s severed head away from the heavy imperial
guard.
Before dawn, Bhai Jaita disguised himself, carefully wrapped the
Guru’s head in a clean cloth, mounted a swift horse and set out
for Anandpur Sahib. He was accompanied by a small group of skilled
and armed Sikhs, prepared to defend the sacred relic at all costs.
Historians record that the sacred journey passed
through several stages, including Baghpat, Tarawari, Karnal,
Ambala, Banur, Nabha, Zirakpur and Kiratpur.
Near the pond of Taraori village lived a devout Sikh, Bhai Deva Ram. His family served the Guru’s relic with devotion through the night. Today, ‘Gurdwara Sis Asthan Patshahi Nauvin’ marks this site.
The Sikhs reached the banks of the Tangri river by morning and rested under a jund tree, where Guru Sahib Ji’s head was placed. The site is now sanctified as ‘Gurdwara Satsangat Patshahi Nauvin te Dasvin.’
Crossing the river, in the village of Kaith Manjri, there resided Gujjars, Hindus and potters. Among them lived a devout Sikh, Bhai Ram Deva. The news of the incident in Delhi was discussed within the community. On that occasion, Bhai Ram Deva said, “Bhai Sahib Ji, you may rest and I will serve Guru Ji.” Thus, Bhai Jaita rested through the night, while Bhai Ram Deva kept vigilant guard over Guru Ji’s dwelling. For the rest of his life, Bhai Ram Deva and his entire family remained devoted in their service to Guru Ji. His particular practice was to light a lamp at the spot where the Guru’s remains had been kept. In remembrance of this devotion, a Gurdwara now stands in Kaith Majri. Likewise, Sis Ganj Sahib continues as a place of sacred memory.
After leaving Ambala, Bhai Jaita’s next halt was the village of Nabha. There stood the humble dwelling of a Muslim dervish, Dargahi Shah. (Today, the site is marked by Gurdwara Sis Asthan Patshahi Nauvin, Zirakpur Nabha.) According to local tradition, Dargahi Shah was a devotee of the Gurughar (the Guru’s house). When Bhai Jaita narrated to him the momentous incident of carrying Guru Ji’s severed head, Dargahi Shah urged him to remain there for the night. Together, they kept a vigilant watch, ensuring that no harm befell the sacred relic. At dawn, Bhai Jaita resumed his final journey toward Kiratpur Sahib, carrying Guru Ji’s head with steadfast resolve. As he departed from the dervish’s hut, he was filled with profound contentment and joy, for by the Guru’s grace, he had been enabled to fulfill his solemn duty.
The news of Guru Sahib Ji’s head reaching safely had already spread and Mata Nanaki Ji, Mata Gujri Ji, Sri Gobind Rai Ji (later Guru Gobind Singh Ji), along with the Sangat, gathered at Kiratpur Sahib. With deep reverence, the Guru’s head was received at Bibangarh (Damdama Sahib). It was here that Sri Guru Gobind Rai Ji, moved by Bhai Jaita’s courage and sacrifice, embraced him and proclaimed: “Raṅghreṭā Gurū kā beṭā” (“The Rangreta is the Guru’s own son”). From Kiratpur, the Sangat accompanied the head to Anandpur Sahib, reciting the bani of Guru Tegh Bahadur Ji along the way. On 16 November 1675 CE, Sri Guru Gobind Rai Ji personally performed the cremation of his father’s sacred head at Anandpur Sahib, where Gurdwara Sis Ganj Sahib now stands.
जिस दिन श्री गुरु तेग बहादुर साहिब जी शहीद हुए, उस दिन रात को कूचा
दिलवाली भाई नानू के घर पर दिल्ली के सिखों की एक आपातकालीन बैठक
हुई। 'गुरु कियां साखियां (पृ. 84)'' लिखा हुआ है। इस बैठक में भाई
तुलसी, भाई अग्या, भाई उदा, भाई जैता, भाई गुरबख्श और कुछ अन्य सिख
उपस्थित थे। इस मुद्दे पर विचार करते हुए, भाई नानू ने गुरु साहिब जी
के शरीर को ले जाने के लिए रायसीना निवासी भाई लखी शाह वंजारे की
सेवा ली और योजना के अनुसार, शाही सैनिकों के भयंकर पहरे से गुरु
साहिब जी के सिर को ले जाने के लिए भाई जैता की सेवा ली। रात समाप्त
होने से पहले भाई जैता ने अपना वेश बदला, गुरु जी के सिर को साफ
कपड़े में लपेटा और तेज घोड़े पर सवार होकर आनंदपुर साहिब की ओर चल
पड़े।
गुरु जी का शीश ले जाने वाले सभी सिख पूरी तरह से सशस्त्र और युद्ध
में कुशल थे। कुछ इतिहासकारों ने बागपत, तरावीह, करनाल, अंबाला,
बनूड़, नाभा से ज़ीरकपुर और कीरतपुर तक श्री गुरु तेग बहादुर साहिब
जी के शीश की यात्रा के पाँच चरणों का उल्लेख इस प्रकार किया है।
तरावड़ी गाँव के तालाब के पास कुछ धोबियों के घर थे। उनमें से एक में गुरु जी के प्रिय भाई देवा राम रहते थे। उनका पूरा परिवार रात भर गुरु साहिब के शीश की सेवा करता था। इस घर में, जहां गुरु साहिब जी का शीश रखा गया था, अब गुरुद्वारा सीस अस्थान पातशाही नौवी स्थापित है।
निडर सिखों का यह समूह तरावड़ी से निकलकर सुबह तक अंबाला में टांगरी नदी के किनारे पहुँच गया और एक जंड वृक्ष के नीचे कुछ देर विश्राम करके गुरु साहिब का शीश रखा। अब वहाँ गुरुद्वारा सत्संग पातशाही नौवीं और दसवी स्थापित है।
नदी पार करके गाँव कैंथ मंजरि में गुजरों, हिंदुओं और घूमियारों के घर थे। वहाँ भाई राम देव नामक एक सिख रहता था। दिल्ली में हुई घटना का आपस में ज़िक्र हुआ। उन्होंने कहा, "भाई साहिब जी! आप आराम करें और मैं गुरु जी की सेवा करूँगा।" भाई जैता ने पूरी रात आराम किया और भाई राम देव गुरु जी के सिर पर पहरा देते रहे। बाद में, जब तक भाई राम देव जीवित रहे, उनका पूरा परिवार उस स्थान पर दीपक जलाने की सेवा करता रहा जहाँ गुरु जी का शीश रखा गया था। आज कैथ माजरी में गुरुद्वारा सीसगंज साहिब एक स्मारक स्थल है।
अंबाला से निकलने के बाद, भाई जैता का अगला पड़ाव 'नाभा' गाँव था। यहाँ एक मुस्लिम दरवेश, दरगाही शाह (आजकल यहाँ गुरुद्वारा सीस स्थान पातशाही नौवी ज़ीरकपुर नाभा स्थापित है) की कुटिया थी। स्थानीय परंपरा के अनुसार, वे गुरु घर के भक्त थे। जब भाई जैता जी ने उन्हें गुरु जी का शीश लाने की कहानी सुनाई, तो उन्होंने भाई जैता को रात वहीं रुकने के लिए कहा। दरगाही शाह रात भर भाई जैता के साथ जागते रहे ताकि यह सुनिश्चित हो सके कि शीश को कोई नुकसान न पहुँचे। अगली सुबह, भाई जैता गुरु का शीश लेकर कीरतपुर साहिब के लिए अपनी अंतिम यात्रा पर निकल पड़े। जब भाई जैता दरगाही शाह की कुटिया से निकले, तो उन्हें अपार संतोष और खुशी हुई कि गुरु की कृपा से वे अपना कर्तव्य पूरा कर पाए।
गुरु जी के शीश के आने की खबर पहले ही आनंदपुर साहिब पहुँच चुकी थी। माता नानकी जी, माता गुजरी जी, श्री गुरु गोबिंद राय (सिंह) जी सिख संगत के साथ कीरतपुर साहिब पहुँचे। यहां से भाई जैता भी गुरू साहिब का शीश लेकर कीरतपुर साहिब बिबाणगढ़ (दमदमा साहिब) पहुंचने में सफल रहे। भाई जैते की बहादुरी और निडरता देखकर, श्री गुरु गोबिंद राय (सिंह) जी ने उनसे बात की और कहा, " रंगरेटा गुरु का बेटा।" संगत कीरतपुर साहिब से आगे बढ़कर, पूरे रास्ते श्री गुरु तेग बहादुर जी के भजन गाते हुए आनंदपुर साहिब पहुँची। जहाँ सतगुरु जी के शीश के दाह संस्कार की व्यवस्था की गई थी। श्री गुरु गोबिंद राय (सिंह) जी ने 16 नवंबर 1675 ई. को अपने पिता के शीश का अपने हाथों से दाह संस्कार किया और इसी स्थान पर गुरुद्वारा सीस गंज साहिब, आनंदपुर साहिब की स्थापना की।