30 ਮਾਰਚ 1664 ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿੱਚ ਜਮੁਨਾ ਨਦੀ ਦੇ ਕੰਢੇ ਜੋਤੀ-ਜੋਤਿ ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰਤਾ ਗੱਦੀ ਦੀ ਜਿੰਮੇਵਾਰੀ ਆਪਣੇ ਦਾਦਾ ਜੀ ਨੂੰ ਸੌਂਪ ਦਿੱਤੀ ਤੇ ਕਿਹਾ, 'ਬਾਬਾ ਬਕਾਲੇ ਅਤੇ ਆਪਣੀ ਜੋਤ ਨੂੰ ਪਰਮਜੋਤ ਵਿੱਚ ਲੀਨ ਕਰ ਦਿੱਤਾ। ਅੱਜ ਕੱਲ ਇਸ ਥਾਂ ਗੁਰਦੁਆਰਾ ਬਾਲਾ ਸਾਹਿਬ ਸੁਸ਼ੋਭਿਤ ਹੈ।
ਗੁਰਤਾ ਗੱਦੀ ਦੀ ਜਿੰਮੇਵਾਰੀ ਆਪਣੇ ਦਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੌਂਪਣ ਦਾ ਦ੍ਰਿਸ਼ ਦੀ ਗਵਾਹੀ 'ਗੁਰੂ ਕੀਆਂ ਸਾਖੀਆਂ' ਵਿੱਚ ਸਪਸ਼ਟ ਮਿਲਦੀ ਹੈ। ਇਹਨਾਂ ਸਾਖੀਆਂ ਵਿੱਚ ਦਰਜ ਹੈ ਕਿ ਆਪ ਜੀ ਨੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਅਗਵਾਈ ਵਿੱਚ ਭਾਈ ਚੌਪਤ ਰਾਏ, ਭਾਈ ਮਨੀ ਰਾਮ, ਭਾਈ ਨਾਨੁ, ਭਾਈ ਗੁਰਬਖਸ਼ ਤੇ ਹੋਰ ਗੁਰਸਿੱਖਾਂ ਦੇ ਵਫ਼ਦ ਨੂੰ ਬਕਾਲੇ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾਗੱਦੀ ਦੀ ਜਿੰਮੇਵਾਰੀ ਸੌਂਪਣ ਦੀ ਰਸਮ ਅਦਾ ਕਰਨ ਦਾ ਹੁਕਮ ਦਿੱਤਾ ਸੀ।
ਪ੍ਰਚਲਿਤ ਸਿੱਖ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਤਿੰਨ ਵਾਰ ਹੱਥ ਉੱਚਾ ਕਰਕੇ ਇਹ ਆਖਿਆ ਸੀ, 'ਬਾਬਾ ਬਸੇ ਗ੍ਰਾਮ ਬਕਾਲੇ'। ਬਾਬਾ ਦਾ ਅਰਥ ਜਿੱਥੇ ਦਾਦਾ ਹੁੰਦਾ ਹੈ ਨਾਲ ਹੀ ਇਹ ਸ਼ਬਦ ਗੁਰੂ ਲਈ ਵੀ ਵਰਤਿਆ ਜਾਂਦਾ ਸੀ। ‘ਬਾਬਾ ਬਕਾਲੇ' ਬਚਨਾਂ ਤੋਂ ਇਹ ਭਾਵ ਸੀ ਕਿ ਹੋਣ ਵਾਲਾ ਗੁਰੂ ਬਕਾਲੇ ਵਿਖੇ ਵਸਦਾ ਹੈ ਅਤੇ ਰਿਸ਼ਤੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਲੱਗਦੇ ਹਨ। ਇਹ ਸੰਕੇਤ ਸਪਸ਼ਟ ਤੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਸੀ ਜਿਨ੍ਹਾਂ ਦਾ ਨਿਵਾਸ ਉਸ ਵੇਲੇ ਬਕਾਲੇ ਪਿੰਡ ਵਿਖੇ ਸੀ ਅਤੇ ਕੁਝ ਦਿਨ ਪਹਿਲਾਂ ਹੀ ਪੁਚਾਰ-ਯਾਤਰਾ ਦੀ ਵਾਪਸੀ ਸਮੇਂ ਦਿੱਲੀ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਿਲ ਕੇ ਗਏ ਸਨ।
ਮੱਖਣ ਸ਼ਾਹ ਲੁਬਾਣਾ ਜੋ ਕਿ ਨਗਰ ਟਾਂਡਾ ਜ਼ਿਲ੍ਹਾ ਜਿਹਲਮ ਦੇ ਰਹਿਣ ਵਾਲਾ ਗੁਰੂ ਘਰ ਦਾ ਸਿਦਕੀ ਸਿੱਖ ਸੀ, ਬਕਾਲੇ ਪਹੁੰਚਿਆ। ਉਹ ਆਪਣੀ ਬਿਰਾਦਰੀ ਦਾ ਮੁਖੀਆ ਅਤੇ ਬੜਾ ਤਕੜਾ ਵਪਾਰੀ ਸੀ। ਇਥੋਂ ਤੱਕ ਕਿ ਕਈ ਵਾਰ ਉਹ ਸਮੁੰਦਰ ਪਾਰ ਵੀ ਮਾਲ ਵੇਚਣ ਅਤੇ ਖਰੀਦਣ ਜਾਇਆ ਕਰਦਾ ਸੀ। ਅਜਿਹੇ ਇੱਕ ਸਫਰ ਵਿੱਚ ਉਹਦਾ ਜਹਾਜ ਬਰੇਤੇ ਵਿੱਚ ਫਸ ਗਿਆ ਅਤੇ ਬੜਾ ਯਤਨ ਕਰਨ ਤੇ ਵੀ ਬਰੇਤੇ ਵਿੱਚੋਂ ਨਿਕਲ ਨਾ ਸਕਿਆ ਤਾਂ ਉਹਨੇ ਸੱਚੇ ਦਿਲ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ।
ਉਸ ਦੀ ਸੱਚੇ ਦਿਲੋਂ ਕੀਤੀ ਅਰਦਾਸ ਪ੍ਰਵਾਨ ਹੋਈ ਸਮੁੰਦਰ ਵਿੱਚ ਬੜੀ ਭਾਰੀ ਛੱਲ ਆਈ, ਜਿਸ ਦੇ ਵਹਾਉ ਵਿੱਚ ਜਹਾਜ ਪਾਣੀ ਵਿੱਚ ਤਰ ਆਇਆ। ਉਸਨੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਇਸ ਵਪਾਰਕ ਸਫਰ ਵਿੱਚ ਉਸ ਨੂੰ ਕਾਫੀ ਲਾਭ ਹੋਇਆ। ਘਰ ਪਹੁੰਚ ਕੇ ਸਭ ਤੋਂ ਪਹਿਲਾਂ ਉਹਨੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਜਾਹਿਰ ਕੀਤੀ। ਮੱਖਣ ਸ਼ਾਹ ਸਾਰੀ ਬਿਰਾਦਰੀ ਤੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਤੁਰ ਪਿਆ। ਜਦੋਂ ਉਹ ਘਰੋਂ ਵਪਾਰ ਲਈ ਪਰਦੇਸ ਗਿਆ ਸੀ ਉਸ ਸਮੇਂ ਗੁਰਗੱਦੀ 'ਤੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੁਭਾਇਮਾਨ ਸਨ, ਪਰ ਉਹਦੇ ਵਾਪਸ ਆਉਣ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ-ਜੋਤਿ ਸਮਾ ਗਏ ਸਨ। ਮੱਖਣ ਸ਼ਾਹ ਨੂੰ ਸੰਗਤਾਂ ਪਾਸੋਂ ਇੰਨੀ ਖਬਰ ਮਿਲੀ ਕਿ ਗੁਰੂ ਹੁਣ ਬਕਾਲੇ ਪਿੰਡ ਵਿੱਚ ਰਹਿੰਦੇ ਹਨ। ਸੋ ਭਾਈ ਮੱਖਣ ਸ਼ਾਹ ਲੁਬਾਣਾ ਸੰਗਤਾਂ ਨਾਲ ਨਗਰ ਬਕਾਲੇ ਵਿੱਚ ਜਾ ਪੁੱਜਾ।
ਇਤਿਹਾਸਕਾਰ ਲਿਖਦੇ ਹਨ ਕਿ ਧੀਰਮਲ ਸਮੇਤ 22 ਵਿਅਕਤੀ ਗੱਦੀ ਲਾ ਕੇ ਬੈਠੇ ਸਨ ਅਤੇ ਆਪਣੇ ਆਪ ਨੂੰ ਸ੍ਰੀ ਗੁਰੂ ਹਰਿਕ੍ਰਿਸਨ ਸਾਹਿਬ ਜੀ ਦਾ ਜਾਂ-ਨਸੀਨ ਭਾਵ ਉੱਤਰਾਧਿਕਾਰੀ ਦੱਸਦੇ ਸਨ। ਆਪਣੇ ਆਪ ਨੂੰ ਗੁਰੂ ਸਾਬਿਤ ਕਰਨ ਲਈ ਧੀਰਮਲ ਕਰਤਾਰਪੁਰ ਤੋਂ ਭਾਈ ਗੁਰਦਾਸ ਜੀ ਦੇ ਹੱਥੋਂ ਲਿਖੀ 'ਆਦਿ ਬੀੜ' ਵੀ ਬਾਬੇ ਬਕਾਲੇ ਲੈ ਆਇਆ ਸੀ। ਭਾਈ ਮੱਖਣ ਸ਼ਾਹ ਨੇ ਹੈਰਾਨ ਤੇ ਪਰੇਸ਼ਾਨ ਹੋ ਕੇ ਇੱਕ ਵਿਉਂਤ ਬਣਾਈ, ਉਸਨੇ ਗੁਰਗੱਦੀ ਦੇ ਦਾਵੇਦਾਰ ਹਰੇਕ ਵਿਅਕਤੀ ਅੱਗੇ ਦੋ ਮੋਹਰਾਂ ਰੱਖੀਆਂ। ਹਰੇਕ ਗੱਦੀਦਾਰ ਨੇ ਪ੍ਰਸ਼ਨ ਹੋ ਕੇ ਉਸਨੂੰ ਅਸੀਸਾਂ ਦਿੱਤੀਆਂ ਪਰ ਕਿਸੇ ਨੇ ਵੀ ਭਾਈ ਮੱਖਣ ਸ਼ਾਹ ਦੇ ਦਿਲ ਦੀ ਗੱਲ ਬੁਝ ਕੇ ਦਸਵੰਦ ਦੀ ਮਾਇਆ ਨਾ ਮੰਗੀ। ਉਹ ਨਿਰਾਸ਼ ਹੋ ਗਿਆ।
ਕਿਸੇ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਿਵਾਸ-ਅਸਥਾਨ ਦੀ ਦੱਸ ਪਾਈ। ਭਾਈ ਮੱਖਣ ਸ਼ਾਹ ਲੁਬਾਣਾ ਉਸ ਥਾਂ 'ਤੇ ਪਹੁੰਚਿਆ, ਜਿਸ ਥਾਂ ਬੈਠਕੇ ਸਤਿਗੁਰੂ ਜੀ ਭਗਤੀ ਕਰਦੇ ਅਤੇ ਕਿਰਤ ਦਾ ਉਪਦੇਸ਼ ਦਿੰਦੇ। ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਾਂਤ-ਚਿਤ ਤੇ ਅਡੋਲ ਬੈਠੇ ਸਨ। ਭਾਈ ਮੱਖਣ ਸ਼ਾਹ ਨੇ ਦੋ ਮੋਹਰਾਂ ਉਨ੍ਹਾਂ ਅੱਗੇ ਭੇਟਾ ਕੀਤੀਆਂ ਤੇ ਉਹਨਾਂ ਫੁਰਮਾਇਆ,"ਗੁਰੂ-ਦਰਬਾਰ ਨੂੰ ਮਾਇਆ ਦਾ ਲਾਲਚ ਨਹੀਂ ਹੈ ਪਰ ਇਹ ਦੱਸਿਆ ਜਾਵੇ ਕਿ ਦਸਵੰਧ ਦੀ ਬਾਕੀ ਮਾਇਆ ਕਿੱਥੇ ਖਰਚੀ ਗਈ ਹੈ?” ਇਹ ਸੁਣਦਿਆਂ ਸਾਰ ਹੀ ਮੱਖਣ ਸ਼ਾਹ ਨੂੰ ਅਪਾਰ ਖੁਸ਼ੀ ਹੋਈ। ਉਹ ਮਕਾਨ ਦੀ ਛੱਤ ਤੇ ਚੜ ਕੇ ਉੱਚੀ ਉੱਚੀ ਬੋਲਣ ਲੱਗਾ,"ਗੁਰੂ ਲਾਧੋ ਰੇ ਗੁਰੂ ਲਾਧੋ ਰੇ।" ਭਾਵ, ਸੱਚਾ ਗੁਰੂ ਲੱਭ ਪਿਆ ਹੈ।
ਚਾਰੇ ਪਾਸੇ ਦੌੜਦਾ ਹੋਇਆ ਮੱਖਣ ਸ਼ਾਹ ਹੋਕਾ ਦੇ ਰਿਹਾ ਸੀ ਕਿ ਸੱਚਾ ਗੁਰੂ ਇੱਧਰ
ਹੈ।
ਚਹੁ ਦਿਸ ਮਹਿ ਮੁਖ ਕਰਿ ਕਰਿ ਰਹੈ॥
ਭੁਲੀ ਸੰਗਤਿ ਗੁਰੁ ਇਹ ਅਹੈ॥
ਇਹ ਸੁਣ ਕੇ ਸੰਗਤਾਂ ਗੁਰੂ ਦੇ ਦਰਸ਼ਨਾਂ ਲਈ ਉਮੜ ਪਈਆਂ। ਮੱਖਣ ਸ਼ਾਹ ਨੇ ਕਿਹਾ ਕਿ, 'ਹੁਣ ਕਿਸੇ ਭਰਮ-ਭੁਲੇਖੇ ਵਿੱਚ ਨਾ ਪੈਣਾ। ਸੱਚੇ ਗੁਰੂ ਸ੍ਰੀ ਗੁਰੂ ਤੇਗ ਬਹਦਾਰ ਸਾਹਿਬ ਜੀ ਹਨ, ਹੁਣ ਭਟਕਣ ਦੀ ਲੋੜ ਨਹੀਂ। ਦਰਸ਼ਨ ਕਰਕੇ ਨਿਹਾਲ ਹੋ ਜਾਓ।"
'ਸ਼ਹੀਦ ਬਿਲਾਸ' ਵਿੱਚ ਦਰਜ ਹੈ ਕਿ ਨਕਲੀ ਗੁਰੂ ਇਵੇਂ ਛੁਪ ਗਏ ਜਿਵੇਂ ਸੂਰਜ ਨਿਕਲਣ ਨਾਲ ਰਾਤ ਅਲੋਪ ਹੋ ਜਾਂਦੀ ਹੈ
ਤਬ ਮੰਜੀ ਸਬ ਹੀ ਛਿਪ ਗਈ।
ਤੇਜ ਤਰਨ ਤੇ ਜਿਉ ਨਿਸ ਗਈ।
ਸੋ ਪੁਗਟੇ ਗੁਰੂ ਤੇਗ ਬਹਾਦਰ।
ਜਨ ਆਪਣੇ ਕੀ ਰਾਖੀ ਚਾਦਰ।
On 30th March 1664, a day before his passing, Sri Guru Harkrishan Sahib Ji, entrusted the responsibility of the Guruship to his revered grandfather, Sri Guru Tegh Bahadur Sahib Ji. At that sacred moment, he proclaimed, “Baba Bakale” The site where this divine event took place is now marked by Gurdwara Bala Sahib in Delhi.
The testimony of the moment when Sri Guru Harkrishan Sahib Ji entrusted the responsibility of the Guruship to his grandfather, Sri Guru Tegh Bahadur Sahib Ji, is clearly found in Guru Kiyan Sakhi. It is recorded in these Sakhis that Guru Sahib, under the guidance of Mata Krishan Kaur Ji, instructed a delegation consisting of Bhai Chaupat Rai, Bhai Mani Ram, Bhai Nanu, Bhai Gurbaksh and other devoted Gursikhs to proceed to Bakale and ceremonially bestow the mantle of Guruship upon Sri Guru Tegh Bahadur Sahib Ji.
According to well-known Sikh historical sources, before departing from this world, Sri Guru Harkrishan Sahib Ji raised his hands three times and uttered the words,”Bābā basē grām Bakāle”. The term “Baba” signifies both “grandfather” and “Guru.” Thus, the phrase “Baba Bakale” indicated that the next Guru would dwell in Bakale and would be related to Guru Harkrishan Sahib Ji as his grandfather. This prophecy clearly referred to Sri Guru Tegh Bahadur Sahib Ji, who was residing in the village of Bakale at that time and had recently met Sri Guru Harkrishan Sahib Ji in Delhi upon returning from a pilgrimage.
The true essence of any great personality’s thoughts can only be understood through their own writings. In many religious traditions, the words and the ideas of the prophets or spiritual leaders were not written by them personally but were recorded later by their disciples or followers after their passing.
Bhai Makhan Shah Lubana, a devout Sikh from the Lubana trading community and a resident of Tanda in the Jhelum district, journeyed to Bakala. A distinguished merchant and acknowledged leader of his community, he had travelled widely, often undertaking perilous voyages across the seas in pursuit of trade.
On one such expedition, his ship was caught in a violent storm. Despite every effort, he was unable to navigate his vessel out of danger. In desperation, he turned in prayer to the Guru, vowing sincerely at the Guru’s feet. His heartfelt supplication was answered; a mighty wave redirected his ship and saved him from disaster. Grateful for his deliverance and the success of his trade mission, Bhai Makhan Shah resolved to pay his respects to the Guru before returning home.
Setting out with members of his community and the local sangat, he made his way to seek the darshan of the Guru. When he had departed on his voyage, the eighth Guru, Sri Guru Harkrishan Sahib Ji, was in good health. However, by the time he returned, news had spread that Guru Harkrishan Sahib Ji had passed away. The sangat informed him that the next Guru was residing in the village of Bakala.
Perplexed by the competing claims, Bhai Makhan Shah devised a test. He presented two coins as offering before each claimant. Every self-proclaimed Guru accepted the offering with satisfaction and offered him blessings but none discerned the sincerity of his heart or referred to the larger promise he had made; to offer ten percent of the earning, should his ship be saved. Disappointed, he realized that none among them was the true Guru.
Guided by the sangat, Bhai Makhan Shah Lubana was directed to the residence of Sri Guru Tegh Bahadur Sahib Ji. There, he found the Guru absorbed in meditation, radiating serenity while imparting the teachings of kirat (honest labor) and devotion. Approaching with humility, Makhan Shah placed before him the customary offering of two coins. The Guru, with deliberate intent, remarked, “I am not concerned with wealth given at the Guru’s darbar. Rather, I wish to know where the rest of the offering, pledged during peril at sea, is spent.”
Upon hearing this Bhai Makhan Shah recognized the true Guru. Overwhelmed with joy, Bhai Makhan Shah immediately climbed to the rooftop and proclaimed loudly for all to hear:
“Guru Lādhō Re! Guru Lādhō Re!”
(“The true Guru has
been found! The true Guru has been found!”)
His jubilant cry echoed through the streets of Bakala. Running in every direction, he announced to the sangat that the long search for the rightful successor had ended. The forgotten and disheartened devotees now had their Guru revealed before them.
ਚਾਰੇ ਪਾਸੇ ਦੌੜਦਾ ਹੋਇਆ ਮੱਖਣ ਸ਼ਾਹ ਹੋਕਾ ਦੇ ਰਿਹਾ ਸੀ ਕਿ ਸੱਚਾ ਗੁਰੂ ਇੱਧਰ
ਹੈ।
ਚਹੁ ਦਿਸ ਮਹਿ ਮੁਖ ਕਰਿ ਕਰਿ ਰਹੈ॥
ਭੁਲੀ ਸੰਗਤਿ ਗੁਰੁ ਇਹ ਅਹੈ॥
It is recorded in ‘Shahid Bilas’ that the those faking to be Gurus, escaped and hid themselves like the darkness escapes when the Sun rises.
ਤਬ ਮੰਜੀ ਸਬ ਹੀ ਛਿਪ ਗਈ।
ਤੇਜ ਤਰਨ ਤੇ ਜਿਉ ਨਿਸ ਗਈ।
ਸੋ ਪੁਗਟੇ ਗੁਰੂ ਤੇਗ ਬਹਾਦਰ।
ਜਨ ਆਪਣੇ ਕੀ ਰਾਖੀ ਚਾਦਰ।
30 मार्च 1664 को, श्री गुरु हरकृष्ण साहिब जी ने दिल्ली में यमुना नदी के तट पर अपनी मृत्यु से एक दिन पहले, गुरु पद की जिम्मेदारी अपने दादा को सौंपते हुए कहा, 'बाबा बकाले' और अपनी ज्योति परम ज्योति में विलीन कर दी। आज इसी स्थान पर गुरुद्वारा बाला साहिब सुशोभित है।
अपने दादा श्री गुरु तेग बहादुर साहिब जी को गुरुपद की जिम्मेदारी सौंपने का दृश्य 'गुरु कियान साखी' में स्पष्ट रूप से देखा जा सकता है। इन साखियों में दर्ज है कि आपने माता कृष्ण कौर जी के नेतृत्व में भाई चौपत राय, भाई मनी राम, भाई नानू, भाई गुरबख्श और अन्य गुरसिखों के एक प्रतिनिधिमंडल को बकाला जाकर श्री गुरु तेग बहादुर साहिब जी को गुरु पद की जिम्मेदारी सौंपने की रस्म निभाने का आदेश दिया।
प्रसिद्ध सिख इतिहास से ज्ञात होता है कि ज्योति बुझने से पहले श्री गुरु हरकृष्ण साहिब जी ने तीन बार हाथ उठाकर कहा था, 'बाबा बसे ग्राम बकाले'। बाबा का अर्थ है दादा, और यह शब्द गुरु जी के लिए भी प्रयोग किया जाता था। 'बाबा बकाले' शब्द का अर्थ था कि भावी गुरु बकाले में रहते है और श्री गुरु हरकृष्ण साहिब जी के दादा के रूप में उनसे संबंधित थे। यह सन्दर्भ स्पष्ट रूप से श्री गुरु तेग बहादुर साहिब जी की ओर था, जो उस समय बकाले गांव में रह रहे थे और प्रचार यात्रा से लौटने के कुछ दिन पहले ही दिल्ली में श्री गुरु हरकृष्ण साहिब जी से मिले थे।
झेलम जिले के नगर टांडा में रहने वाले गुरु घर के एक सिद्धिकी सिख, मक्खन शाह लुबाना, बकाला पहुँचे। वे अपने समुदाय के मुखिया और एक बहुत ही शक्तिशाली व्यापारी थे। वे सामान बेचने और खरीदने के लिए समुद्र पार भी जाते थे। ऐसी ही एक यात्रा के दौरान, उनका जहाज़ एक खड्ड में फँस गया और लाख कोशिशों के बावजूद वे उससे बाहर नहीं निकल पाए। तब उन्होंने सच्चे मन से गुरु के चरणों में प्रार्थना की। उनकी सच्ची प्रार्थना स्वीकार हुई और समुद्र में एक बड़ी लहर उठी, जिसके प्रभाव में जहाज चल पड़ा। उसने गुरु साहिब का धन्यवाद किया। इस व्यापारिक यात्रा से उसे बहुत लाभ हुआ। घर पहुँचकर सबसे पहले उसने गुरु साहिब जी के दर्शन की इच्छा व्यक्त की। मक्खन शाह पूरे समुदाय और स्थानीय संगत को साथ लेकर गुरू साहिब जी के दर्शन के लिए निकल पड़े। जब वे व्यापारिक यात्रा पर घर से निकले तो आठवें गुरु, श्री गुरु हरकृष्ण साहिब जी का स्वास्थ्य अच्छा था, लेकिन जब तक वे वापस लौटे, श्री गुरु हरकृष्ण साहिब जी का निधन हो चुका था। मक्खन शाह को संगत से समाचार मिला कि गुरु जी अब बकाले गाँव में रह रहे हैं। भाई मक्खन शाह लुबाना संगत के साथ बकाले कस्बे में पहुँचे।
इतिहासकार लिखते हैं कि धीरमल सहित 22 लोग गद्दी पर बैठे हुए थे और खुद को श्री गुरु हरकृष्ण साहिब जी का वंशज बता रहे थे। धीरमल ने खुद को गुरु साबित करने के लिए भाई गुरदास जी द्वारा लिखित 'आदि बीर' भी करतारपुर से बाबा बकाला लाकर रख दी थी। भाई मक्खन शाह ने हैरान और परेशान होकर एक योजना बनाई, उन्होंने गुरुपद का दावा करने वाले हर व्यक्ति के सामने दो मुहरें रख दीं। हर गद्दीदार प्रसन्न हुआ और उसे आशीर्वाद दिया, लेकिन किसी ने भी भाई मक्खन शाह के दिल की बात नहीं समझी और न ही उनसे दसवंद माँगा। वे निराश हो गए।
किसी ने उन्हें श्री गुरु तेग बहादुर साहिब जी के निवास के बारे में बताया। भाई मक्खन शाह लुबाणा उस स्थान पर पहुँचे जहाँ सतगुरु जी बैठकर पूजा-अर्चना करते थे और कर्म का उपदेश देते थे। वहाँ श्री गुरु तेग बहादुर साहिब जी शांत और अविचल बैठे थे। भाई मक्खन शाह ने उन्हें दो मोहरें भेंट कीं तब उन्होंने कहा, "गुरु का दरबार धन का लालची नहीं है, लेकिन यह बताया जाना चाहिए कि दसवंद का बचा हुआ पैसा कहां खर्च किया गया है? "यह सुनकर मक्खन शाह बहुत खुश हुआ। वह घर की छत पर चढ़ गया और ज़ोर-ज़ोर से चिल्लाने लगा, "गुरु लाधो रे गुरु लाधो रे।" यानी सच्चा गुरु मिल गया है।
मक्खन शाह चिल्लाते हुए इधर-उधर दौड़ रहे थे कि सच्चा गुरु यहाँ है।
चहु दिस महि मुख करि करि रहे ॥
भुली संगति गुरु इह अहे ॥
यह सुनकर संगत गुरु के दर्शन के लिए दौड़ी। मक्खन शाह ने कहा, "अब किसी भ्रम में मत पड़ो। सच्चे गुरु तो श्री गुरु तेग बहादर साहिब जी हैं, अब भटकने की कोई ज़रूरत नहीं है। दर्शन करो और सुखी हो जाओ।" 'शहीद बिलास' में दर्ज है कि नकली गुरु उसी तरह गायब हो गए जैसे सूरज के उगने के साथ रात गायब हो जाती है।
तब मंजी सब ही छिप गई।
तेज तरण ते जिउ निस गई।
सो प्रगटे गुरु तेग बहादर।
जन अपने की राखी चादर।