ਭਾਈ ਮਤੀ ਦਾਸ ਜੀ ਪਿੰਡ ਕਰਿਆਲਾ, ਜਿਲ੍ਹਾ ਜਿਹਲਮ ਪਾਕਿਸਤਾਨ ਦੇ ਰਹਿਣ ਵਾਲੇ ਸਨ।
ਭਾਈ ਮਤੀ ਦਾਸ ਜੀ ਬਾਬਾ ਗੌਤਮ ਜੀ ਦੇ ਖਾਨਦਾਨ ਵਿਚੋਂ ਸਨ। ਆਪ ਦੇ ਪਿਤਾ ਦਾ ਨਾਮ
ਭਾਈ ਹੀਰਾ ਨੰਦ ਸੀ। ਭਾਈ ਹੀਰਾ ਨੰਦ ਜੀ ਨੇ ਆਪਣੇ ਦੋਵੇਂ ਪੁੱਤਰ ਭਾਈ ਮਤੀ ਦਾਸ ਜੀ
ਅਤੇ ਭਾਈ ਸਤੀ ਦਾਸ ਜੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਸੇਵਾ ਵਿੱਚ ਲਿਆਂਦੇ ਤੇ
ਗੁਰੂ ਜੀ ਦੀ ਸੌਂਪਣਾ ਵਿੱਚ ਦੇ ਕੇ ਕੁਝ ਸਮੇਂ ਮਗਰੋਂ ਅਕਾਲ ਚਲਾਣਾ ਕਰ ਗਏ। ਭਾਈ
ਹੀਰਾ ਨੰਦ ਜੀ ਦਾ ਭਰਾ ਭਾਈ ਦਰਗਾਹ ਮੇਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੇਲੇ
ਦੀਵਾਨ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਭਾਈ ਦਰਗਾਹ ਮਲ ਨੂੰ ਦੀਵਾਨੀ
ਦੀ ਸੇਵਾ ਸੌਂਪੀ। ਪਰ ਉਹਨਾਂ ਨੇ ਵਡੇਰੀ ਉਮਰ ਹੋਣ ਕਾਰਨ ਆਪਣੇ ਆਪ ਨੂੰ ਸੇਵਾ
ਨਿਭਾਉਣ ਦੇ ਅਸਮਰਥ ਸਮਝਦਿਆਂ ਹੋਇਆਂ ਆਪਣੇ ਭਤੀਜੇ ਭਾਈ ਮਤੀ ਦਾਸ ਜੀ ਨੂੰ ਦੀਵਾਨ
ਬਣਾਉਣ ਦੀ ਬੇਨਤੀ ਕੀਤੀ। ਜੋ ਕਿ ਗੁਰੂ ਜੀ ਨੇ ਪ੍ਰਵਾਨ ਕਰ ਲਈ। ਭਾਈ ਮਤੀ ਦਾਸ ਜੀ
ਫ਼ਾਰਸੀ ਦੇ ਵਿਦਵਾਨ ਸਨ। ਉਹਨਾਂ ਨੇ ਦੀਵਾਨ ਦਾ ਕੰਮ ਸੰਭਾਲ ਲਿਆ। ਨੌਵੇਂ ਗੁਰੂ
ਸਾਹਿਬ ਜੀ ਦੀ ਹਜੂਰੀ ਵਿੱਚ ਰਹਿ ਕੇ ਭਾਈ ਮਤੀ ਦਾਸ ਜੀ ਨੇ ਨਿਮਾਣੇ, ਨਿਤਾਣੇ ਤੇ
ਮਜਲੂਮਾਂ ਪ੍ਰਤੀ ਗੁਰੂ ਸਾਹਿਬ ਦੀ ਹਮਦਰਦੀ ਦੇ ਜਜਬੇ ਨੂੰ ਬਹੁਤ ਨੇੜੇ ਹੋ ਕੇ
ਮਹਿਸੂਸ ਕੀਤਾ। ਗੁਰੂ ਜੀ ਦੇ ਹੋਰਨਾਂ ਸਿੱਖਾਂ ਦੀ ਗੁਰੂ ਜੀ ਪ੍ਰਤੀ ਸ਼ਰਧਾ ਤੇ ਗੁਰੂ
ਦੇ ਹੁਕਮਾਂ ਉੱਤੇ ਹਰ ਕੀਮਤ ਤੇ ਚੱਲਣ ਦੇ ਦ੍ਰਿੜ ਇਰਾਦਿਆਂ ਨੂੰ ਵੀ ਚੰਗੀ ਤਰ੍ਹਾਂ
ਵੇਖਿਆ। ਇਸ ਵਾਤਾਵਰਨ ਦਾ ਭਾਈ ਮਤੀ ਦਾਸ ਜੀ ਦੇ ਮਨ 'ਤੇ ਸੁਹਾਵਣਾ ਅਸਰ ਹੋਇਆ ਤੇ ਆਪ
ਦ੍ਰਿੜ ਇਰਾਦੇ ਦੇ ਉਹਨਾਂ ਸ਼ਰਧਾਲੂ ਸਿੱਖਾਂ ਦੀ ਪੱਧਰ 'ਤੇ ਆਣ ਖਲੋਤੇ ਜੇ ਗੁਰੂ
ਸਾਹਿਬ ਦੇ ਇੱਕ ਇਸ਼ਾਰੇ 'ਤੇ ਜਾਨ ਦੀ ਬਾਜ਼ੀ ਲਾਉਣ ਨੂੰ ਤਿਆਰ ਹੋ ਜਾਂਦੇ ਸਨ।
ਕਸ਼ਮੀਰੀ ਪੰਡਿਤਾਂ ਦੀ ਫਰਿਆਦ ਦਾ ਦ੍ਰਿਸ ਨੌਵੇਂ ਸਤਿਗੁਰਾਂ ਦੇ
ਦਰਬਾਰ ਵਿੱਚ ਭਾਈ ਮਤੀ ਦਾਸ ਜੀ ਨੇ ਆਪਣੇ ਅੱਖੀਂ ਵੇਖਿਆ ਸੀ ਤੇ ਉਹ ਗੁਰੂ ਜੀ ਦੇ
ਦ੍ਰਿੜ ਫੈਸਲੇ ਤੋਂ ਵੀ ਜਾਣੂ ਸਨ। ਦਿੱਲੀ ਕੋਤਵਾਲੀ ਵਿਖੇ ਜਦੋਂ ਭਾਈ ਸਾਹਿਬ ਨੂੰ
ਹੱਥਕੜੀਆਂ, ਬੇੜੀਆਂ ਤੇ ਸੰਗਲਾਂ ਨਾਲ ਬੰਨ ਕੇ ਪੁਲਸੀਏ ਚਾਂਦਨੀ ਚੌਂਕ ਫੁਹਾਰੇ ਵਾਲੀ
ਥਾਂ ਵੱਲ ਲੈ ਤੁਰੇ। ਲੋਕੀਂ ਭਾਰੀ ਗਿਣਤੀ ਵਿੱਚ ਹਕੂਮਤ ਦੇ ਇਸ ਕਹਿਰ ਭਰੇ ਦ੍ਰਿਸ਼
ਨੂੰ ਵੇਖਣ ਲਈ ਇਕੱਠੇ ਹੋਏ। ਅੱਜ ਭਾਈ ਮਤੀ ਦਾਸ ਜੀ ਦੇ ਚਿਹਰੇ ਦਾ ਜਲਾਲ ਝੱਲਿਆ
ਨਹੀਂ ਸੀ ਜਾਂਦਾ। ਭਾਈ ਸਾਹਿਬ ਸਾਂਤ ਚਿੱਤ ਨੌਵੇਂ ਪਾਤਸ਼ਾਹ ਦੇ ਦਰਸਨ ਕਰਦੇ ਹੋਏ
ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਹੋਏ ਸਨ ਤੇ ਆਉਣ ਵਾਲੇ ਖਤਰੇ ਤੋਂ ਜਾਣੂ ਹੁੰਦਿਆਂ
ਵੀ ਆਪ ਜੀ ਦੇ ਚਿਹਰੇ 'ਤੇ ਡਰ ਦਾ ਕੋਈ ਵੀ ਚਿੰਨ੍ਹ ਨਹੀਂ ਸੀ ਪ੍ਰਤੀਤ ਹੁੰਦਾ।
ਕਾਜੀਆਂ ਕਿਹਾ,"ਭਾਈ ਮਤੀ ਦਾਸ! ਕਿਉਂ ਆਪਣੀ ਜਾਨ ਅਜਾਈਂ ਗਵਾਉਂਦਾ ਹੈ, ਕਿਉਂ ਨਹੀਂ
ਇਸਲਾਮ ਕਬੂਲਦਾ ਤੇ ਮੌਜਾਂ ਮਾਣਦਾ? ਮੁਸਲਮਾਨ ਬਣ ਜਾਵੇ ਤਾਂ ਹਕੂਮਤ ਵੱਲੋਂ ਅਨੇਕਾਂ
ਆਰਾਮ ਦੇ ਸਾਧਨ ਤੈਨੂੰ ਪ੍ਰਾਪਤ ਹੋਣਗੇ। ਮੁਸਲਮਾਨ ਹੋ ਕੇ ਮਰਨ ਮਗਰੋਂ ਹਜ਼ਰਤ
ਮੁਹੰਮਦ ਸਾਹਿਬ ਤੇਰੀ ਹਾਮੀ ਭਰ ਕੇ ਖੁਦਾ ਪਾਸੋਂ ਤੈਨੂੰ ਬਹਿਸਤ ਦਵਾਉਣਗੇ। ਜੇ ਤੂੰ
ਇਸਲਾਮ ਧਰਮ ਕਬੂਲਣ ਤੋਂ ਨਾ ਕਰਦਾ ਰਿਹਾ ਤਾਂ ਤਸੀਹੇ ਦੇ ਕੇ ਤੈਨੂੰ ਮਾਰਿਆ ਜਾਵੇਗਾ।
ਫੱਟਿਆਂ ਵਿੱਚ ਜਕੜ ਕੇ ਤੇਰੇ ਸਰੀਰ ਦੇ ਆਰੇ ਨਾਲ ਦੋ ਫਾੜ ਕਰ ਦਿੱਤੇ ਜਾਣਗੇ।" ਭਾਈ
ਮਤੀ ਦਾਸ ਜੀ ਦਾ ਉੱਤਰ ਸੀ,"ਕਿਉਂ ਆਪਣਾ ਵਕਤ ਜਾਇਆ ਕਰਦੇ ਹੋ ? ਮੈਂ ਤਾਂ ਸਿੱਖੀ
ਸਿਦਕ ਤੋਂ ਸੈਂਕੜੇ ਬਹਿਸਤ ਵਾਰ ਸਕਦਾ ਹਾਂ। ਗੁਰੂ ਦੇ ਸਿਦਕੀ ਸਿੱਖ, ਗੁਰੂ ਦੇ
ਹੁਕਮਾਂ ਦੀ ਪਾਲਣਾ ਨਾ ਕਰਨਾ ਹੀ ਸਭਦੁੱਖਾਂ ਦਾ ਮੂਲ ਕਾਰਨ ਜਾਣਦੇ ਹਨ। ਜੇ
ਸੱਚਾ-ਸੁੱਚਾ ਧਰਮ ਗੁਰੂ ਨੇ ਮੈਨੂੰ ਬਖਸਿਆ ਹੈ, ਉਹ ਮੈਨੂੰ ਆਪਣੀ ਜਾਨ ਤੋਂ ਕਿਤੇ
ਵੱਧ ਪਿਆਰਾ ਹੈ"। ਕਾਜੀ ਨੇ ਪੁੱਛਿਆ, 'ਅੱਛਾ! ਮਰਨ ਤੋਂ ਪਹਿਲਾਂ ਤੇਰੀ ਕੋਈ ਆਖਰੀ
ਖਾਏਸ਼ ਹੋਵੇ ਤਾਂ ਦਸੋ।' ਭਾਈ ਮਤੀ ਦਾਸ ਨੇ ਉੱਤਰ ਦਿੱਤਾ,"ਮੇਰਾ ਮੂੰਹ ਮੇਰੇ ਗੁਰੂ
ਵੱਲ ਰੱਖਣਾ ਤਾਂ ਜੋ ਅੰਤ ਸਮੇਂ ਮੈਂ ਪਿੰਜਰੇ ਵਿੱਚ ਪਏ ਆਪਣੇ ਮੁਰਸਦ ਦੇ ਦਰਸ਼ਨ
ਕਰਦਾ ਹੋਇਆ ਸਰੀਰ ਤਿਆਂਗਾ।" ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਲਕੜੀ ਦੇ ਦੋ ਫੋਟਿਆਂ
ਵਿਚ ਜਕੜ ਦਿੱਤਾ ਗਿਆ। ਉਹਨਾਂ ਦਾ ਚਿਹਰਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ
ਜੀ ਦੇ ਪਿੰਜਰੇ ਵੱਲ ਕਰ ਦਿੱਤਾ ਗਿਆ।
ਦੇ ਭਿਆਨਕ ਸ਼ਕਲ ਦੇ ਜਲਾਦਾਂ ਨੇ ਆਰਾ ਭਾਈ ਸਾਹਿਬ ਦੇ ਸਿਰ 'ਤੇ ਆਣ
ਟਿਕਾਇਆ ਕਾਜੀ ਨੇ ਫਿਰ ਇਸਲਾਮ ਵਾਲੀ ਗੱਲ ਦੁਰਾਈ ਪਰ ਹੁਣ ਭਾਈ ਸਾਹਿਬ ਜੀ ਗੁਰੂ
ਸਾਹਿਬ ਦੇ ਸਨਮੁਖ ਬਾਣੀ ਰਾਹੀਂ ਅਕਾਲ ਪੁਰਖ ਨਾਲ ਜੁੜੇ ਹੋਏ ਸਨ। ਉਹਨਾਂ ਕੋਈ ਉੱਤਰ
ਨਾ ਦਿੱਤਾ ਜਲਾਦਾਂ ਨੂੰ ਕਾਜ਼ੀ ਵੱਲੋਂ ਆਰਾ ਚਲਾਉਣ ਦਾ ਇਸ਼ਾਰਾ ਹੋਇਆ। ਵੇਖਦਿਆਂ ਹੀ
ਵੇਖਦਿਆਂ ਜਲਾਦਾਂ ਨੇ ਆਰੇ ਦੁਆਰਾ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ ਕਰ
ਦਿੱਤੇ। ਖੂਨ ਦਾ ਫੁਹਾਰਾ ਚੱਲਿਆ। ਜਲਾਦਾਂ ਦੇ ਕੱਪੜੇ ਲਹੂ ਵਿੰਨੇ ਹੋ ਗਏ। ਵੇਖਣ
ਵਾਲੇ ਲੋਕਾਂ ਵਿੱਚੋਂ ਬਹੁਤਿਆਂ ਦੀਆਂ ਅੱਖਾਂ ਚੋਂ ਅਥਰੂ ਕਿਰੇ, ਪਰ ਕੁਝ ਪੱਥਰ ਦਿਲ
ਮੁਸਲਮਾਨ ਹਾਕਮ ਕੇਵਲ ਬਿਟ-ਬਿਟ ਤੱਕਦੇ ਰਹੇ ਤੇ ਇਸਲਾਮ ਦੇ ਵਾਧੇ ਲਈ ਕੀਤੇ ਜਾ ਰਹੇ
ਜੁਲਮ ਨੂੰ ਜਾਇਜ਼ ਕਰਾਰ ਦਿੰਦੇ ਰਹੇ। ਭਾਈ ਮਤੀ ਦਾਸ ਜੀ ਆਪਣੇ ਸਰੀਰ ਦੀ ਅਹੂਤੀ ਦੇ
ਕੇ ਸਦਾ ਲਈ ਅਮਰ ਹੋ ਗਏ। ਉਹਨਾਂ ਦੀ ਆਤਮਾ ਤਾਂ ਪਰਮਾਤਮਾ 'ਚ ਜਾ ਸਮਾਈ ਤੇ ਉਹਨਾਂ
ਦੀ ਕੁਰਬਾਨੀ ਸਿੱਖਾਂ ਤੇ ਹੋਰ ਧਰਮੀ ਸੰਸਾਰੀਆਂ ਲਈ ਚਾਨਣ ਮੁਨਾਰਾ ਬਣ ਗਈ। ਗੁਰੂ ਕੇ
ਸਿੱਖ ਸਦਾ ਭਾਈ ਮਤੀ ਦਾਸ ਜੀ ਦੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਆਪਣੇ ਧਰਮ ਵਿੱਚ
ਦ੍ਰਿੜ ਰਹਿੰਦੇ ਹੋਏ ਧਰਮ ਤੋਂ ਆਪਾ ਵਾਰਦੇ ਰਹਿਣਗੇ ਇਹ ਸਾਕਾ ਨਵੰਬਰ ਮਹੀਨੇ 1675
ਈਸਵੀ ਨੂੰ ਦਿੱਲੀ ਚਾਂਦਨੀ ਚੌਂਕ ਵਿਖੇ ਵਾਪਰਿਆ।
Bhai Mati Das Ji was a resident of village Kariala in district
Jhelum (present-day Pakistan). He belonged to the family of Baba
Gautam Ji. His father’s name was Bhai Hira Nand, who had dedicated
his two sons, Bhai Mati Das Ji and Bhai Sati Das Ji, to the service
of Sri Guru Har Rai Sahib Ji. After some time, Bhai Hira Nand Ji
passed away. His brother, Bhai Dargah Mal, served as the Diwan of
Sri Guru Harkrishan Sahib Ji and later Sri Guru Tegh Bahadur Sahib
Ji also entrusted him with the duties of Diwan. However, due to his
advanced age, Bhai Dargah Mal felt unable to perform the
responsibility and requested that his nephew Bhai Mati Das Ji be
appointed instead. Guru Ji accepted this request and Bhai Mati Das
Ji took up the work of Diwan. Bhai Mati Das was also a scholar of
Persian.
Living in the presence of the Ninth Guru, Bhai Mati Das
Ji experienced the Guru’s deep compassion for the humble,
downtrodden and oppressed. He also witnessed the devotion of Sikhs
towards their Guru and their unwavering determination to follow his
commands under all circumstances. This atmosphere deeply influenced
Bhai Mati Das Ji, placing him among those devoted Sikhs who were
prepared to risk their lives in obedience to the Guru’s will.
Bhai Mati Das Ji personally witnessed the plight of the
Kashmiri Pandits in the Guru’s court, as well as Guru Ji’s firm
decision to stand by them. Later, at Delhi’s Kotwali, when he was
bound in handcuffs, shackles and chains, he was brought by the
Mughal soldiers to the fountain at Chandni Chowk. A large crowd
gathered to witness this display of state wrath. Bhai Sahib, gazing
upon the Ninth Nanak, remained absorbed in remembrance of Akal
Purakh. Despite being fully aware of the danger that awaited him,
his face reflected no trace of fear.
The Qazi addressed him:
“Bhai Mati Das! Why risk your life? Accept Islam and enjoy its
comforts. If you become a Muslim, you will gain many privileges from
the government. After death, Hazrat Muhammad Sahib will intercede
for you and you will be granted paradise. If you refuse, you will be
tortured and killed. Your body will be bound to a wooden frame and
sawn apart.”
Bhai Mati Das Ji replied:
“Why waste your time? I can attain hundreds of heavens through
Sikhism. A true Sikh knows that disobeying the Guru’s commands is
the root of all suffering. If the Guru has blessed me with the true
religion, then it is dearer to me than life itself.”
The Qazi then asked if he had any final wish before
death. Bhai Mati Das Ji answered: “Place my face towards the Guru,
so that at the end of my life I may get his divine sight.”
Accordingly, his body was bound between two planks of
wood, with his face positioned towards the cage of Sri Guru Tegh
Bahadur Ji. The executioners placed a saw upon his head. Once more,
the Qazi urged him to embrace Islam, but Bhai Sahib, now absorbed in
divine remembrance through the Guru’s words, remained silent. At the
Qazi’s signal, the executioners began sawing his body in two. Blood
gushed forth, staining their garments. Many among the spectators
wept, though others, hardened in cruelty, justified the atrocity as
a means of advancing Islam.
Bhai Mati Das Ji became immortal through his martyrdom,
his soul absorbed in God. His sacrifice stands as a beacon of light
for Sikhs and all who uphold righteousness. Sikhs of the Guru will
forever draw inspiration from his example and remain steadfast in
their faith. This martyrdom occurred in November 1675 at Chandni
Chowk, Delhi.
भाई मति दास जी ग्राम करियाला, जिला झेलम, पाकिस्तान के निवासी थे। भाई
मति दास जी बाबा गौतम जी के परिवार से थे। उनके पिता का नाम भाई हीरा
नंद था। भाई हीरानंद जी अपने दो पुत्रों, भाई मति दास जी और भाई सती
दास जी को श्री गुरु हर राय साहिब जी की सेवा में ले आये और कुछ समय
बाद भाई हीरानंद जी का निधन हो गया। भाई हीरा नंद जी के भाई, भाई दरगाह
मल श्री गुरु हरकृष्ण साहिब जी के शासनकाल के दौरान दीवान थे। श्री
गुरु तेग बहादुर साहिब जी ने भी भाई दरगाह मल को दीवानी की सेवा सौंपी।
लेकिन, अपनी वृद्धावस्था के कारण स्वयं को सेवा करने में असमर्थ मानते
हुए, उन्होंने अपने भतीजे भाई मति दास जी को दीवान बनाने का अनुरोध
किया। जिसे गुरु जी ने स्वीकार कर लिया। भाई मति दास जी फारसी के
विद्वान थे। उन्होंने दीवान का कार्यभार संभाला। नौवें गुरु साहिब जी
के सान्निध्य में रहते हुए, भाई मति दास जी ने गुरु साहिब की
दीन-दुखियों और शोषितों के प्रति करुणा को बहुत करीब से महसूस किया।
गुरु जी ने अन्य सिखों की गुरु के प्रति भक्ति तथा हर कीमत पर गुरु के
आदेशों का पालन करने के उनके दृढ़ संकल्प को भी देखा। इस वातावरण का
भाई मति दास जी के मन पर सुखद प्रभाव पड़ा और वे उन दृढ़ निश्चयी सिख
श्रद्धालुओं के स्तर तक पहुँच गए जो गुरू साहिब के आदेश पर अपने
प्राणों की बाजी लगाने को तैयार रहते थे।
भाई मति दास जी ने नौवें गुरु के दरबार में कश्मीरी
पंडितों की दुर्दशा अपनी आँखों से देखी थी और वे गुरु के दृढ़ निर्णय
से भी अवगत थे। जब दिल्ली कोतवाली की पुलिस भाई साहब को हथकड़ी,
बेड़ियों और जंजीरों से बांधकर चांदनी चौक फव्वारे की ओर ले गई तो
सरकार का यह भयावह तमाशा देखने के लिए बड़ी संख्या में लोग एकत्र हो
गए। आज भाई मती दास जी के चेहरे की चमक अवर्णनीय थी। भाई साहिब नौवें
गुरु के दर्शन करते हुए प्रभु की स्मृति में गहरे रम गए थे, और आने
वाले खतरे का आभास होने पर भी उनके चेहरे पर भय का कोई चिह्न नहीं था।
काजी ने कहा, "भाई मतिदास! तुम अपना जीवन व्यर्थ क्यों गँवा रहे हो?
इस्लाम स्वीकार करके आनंद क्यों नहीं लेते?" अगर तुम मुसलमान बन गए, तो
तुम्हें सरकार की तरफ से कई सुविधाएँ मिलेंगी। मुसलमान के रूप में मरने
के बाद, हज़रत मुहम्मद साहब तुम्हारी रक्षा करेंगे और तुम्हें अल्लाह
की तरफ से जन्नत अता करेंगे। अगर तुम इस्लाम कबूल करने से इनकार करते
रहे, तो तुम्हें यातनाएँ दी जाएँगी और मार दिया जाएगा। "तुम्हारे शरीर
को फट्टो में बांध कर आरे से चीर दिया जाएगा।" भाई मति दास जी का उत्तर
था, "आप अपना समय क्यों बर्बाद कर रहे हैं? मैं सिखी सिद्धांत से
सैकड़ों जन्नत कुर्बान कर सकता हूँ। गुरु के सच्चे सिख जानते हैं कि
गुरु की आज्ञाओं का पालन न करना ही सभी दुखों का मूल कारण है। जो सच्चा
धर्म गुरु ने मुझे प्रदान किया है, वह मुझे अपने प्राणों से भी अधिक
प्रिय है। "काजी ने पूछा, 'अच्छा! मरने से पहले अगर तुम्हारी कोई आखिरी
इच्छा हो तो पूरी कर लो।' भाई मति दास ने उत्तर दिया, "मेरा मुख मेरे
गुरु की ओर रखो ताकि अंत में मैं अपने गुरु को पिंजरे में बैठे हुए
देखकर मर सकूँ।" भाई मति दास जी का शरीर दो लकड़ी के खंभों के बीच बंधा
हुआ था। उनका मुख नौवें गुरु, श्री गुरु तेग बहादुर जी के पिंजरे की ओर
था।
दो भयानक दिखने वाले जल्लादों ने भाई साहिब के सिर पर आरी
चला दी। काजी ने फिर इस्लाम की बात की, लेकिन अब भाई साहिब गुरु साहिब
की उपस्थिति में बाणी के माध्यम से परमात्मा से जुड़ चुके थे। उन्होंने
कोई जवाब नहीं दिया। काजी ने जल्लादों को आरी चलाने का इशारा किया।
देखते ही देखते जल्लादों ने भाई मतिदास जी के शरीर को आरी से दो
टुकड़ों में काट डाला। खून का फव्वारा बह निकला। जल्लादों के कपड़े खून
से भीग गए। बहुत से दर्शकों ने आंसू बहाए, लेकिन कुछ कठोर मुस्लिम शासक
केवल मूकदर्शक बने रहे और इस्लाम के प्रचार के लिए किए जा रहे उत्पीड़न
को उचित ठहराते रहे। भाई मति दास जी अपने शरीर का बलिदान देकर अमर हो
गए। उनकी आत्मा ईश्वर में विलीन हो गई और उनका बलिदान सिखों और दुनिया
के अन्य धर्मपरायण लोगों के लिए एक प्रकाश स्तंभ बन गया। गुरु के सिख
सदा भाई मति दास जी के बलिदान से प्रभावित होकर अपने धर्म में दृढ़
रहते हुए अपने आप को कुर्बान करते रहेंगे।